‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਈਰਾਨੀ ਵਿਅਕਤੀ ਲਗਪਗ 65 ਸਾਲ ਤੋਂ ਅਜੇ ਤਕ ਕਦੇ ਨਹਾਇਆ ਨਹੀਂ ਸੀ।
ਆਈਆਰਐਨਏ ਨਿਊਜ਼ ਏਜੰਸੀ ਮੁਤਾਬਕ ਅਮੋ ਹਾਜੀ ਨੇ ਅੱਧੀ ਸਦੀ ਤੋਂ ਵੱਧ ਦੇ ਸਮੇਂ ਤੋਂ ਕਦੇ ਹੱਥ ਵੀ ਨਹੀਂ ਸਨ ਧੋਤੇ ਤੇ ਉਸ ਦਾ ਵਿਆਹ ਵੀ ਨਹੀਂ ਸੀ ਹੋਇਆ। ਅਜੋ ਹਾਜੀ ਦੀ ਮੌਤ ਐਤਵਾਰ ਨੂੰ ਫਾਰਸ ਦੇ ਦੱਖਣੀ ਪ੍ਰਾਂਤ ਦੇ ਦੇਜਗਾਹ ਪਿੰਡ ਵਿਚ ਹੋਈ।
ਏਜੰਸੀ ਮੁਤਾਬਕ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਹਾਜੀ ਜਿਸ ਨੂੰ ‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਦਾ ਟਾਈਟਲ ਮਿਲਿਆ ਹੋਇਆ ਸੀ, ਉਹ ‘ਬਿਮਾਰ ਹੋਣ ਦੇ ਡਰ’ ਕਾਰਨ ਇਸ਼ਨਾਨ ਕਰਨ ਤੋਂ ਪਰਹੇਜ਼ ਕਰਦਾ ਸੀ। ਉਸ ਨੂੰ ਲਗਦਾ ਸੀ ਕਿ ਜੇ ਉਸ ਨੇ ਪਾਣੀ ਦੀ ਵਰਤੋਂ ਕਰ ਲਈ ਤਾਂ ਉਹ ਬਿਮਾਰ ਪੈ ਜਾਵੇਗਾ। ਪਰ ਪਹਿਲੀ ਵਾਰ ਕੁਝ ਮਹੀਨੇ ਪਹਿਲਾਂ ਪਿੰਡ ਵਾਲਿਆਂ ਨੇ ਉਸ ਨੂੰ ਨਹਾਉਣ ਲਈ ਜ਼ਬਰਦਸਤੀ ਬਾਥਰੂਮ ਵਿਚ ਵਾੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।