International

ਅਮਰੀਕਾ ’ਚ ਚਾਰ ਭਾਰਤਵੰਸ਼ੀ ਔਰਤਾਂ ’ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫ਼ਤਾਰ

ਅਮਰੀਕਾ ’ਚ ਨਸਲੀ ਭੇਦਭਾਵ ਦਾ ਮਾਮਲਾ ਮੁੜ ਸਾਹਮਣੇ ਆਇਆ ਹੈ। ਟੈਕਸਾਸ ’ਚ ਚਾਰ ਭਾਰਤਵੰਸ਼ੀ ਔਰਤਾਂ ਨਾਲ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਅਮਰੀਕੀ ਪੁਲਿਸ ਨੇ ਮਾਮਲੇ ’ਚ ਮੁਲਜ਼ਮ ਮੈਕਸੀਕਨ-ਅਮਰੀਕੀ ਔਰਤ ਨੂੰ ਵੀਰਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਵੀਡੀਓ ’ਚ ਮੁਲਜ਼ਮ ਔਰਤ ਗਾਲ੍ਹਾਂ ਕੱਢਦੇ ਹੋਏ ਭਾਰਤ-ਅਮਰੀਕੀ ਔਰਤਾਂ ਨੂੰ ਵਾਪਸ ਜਾਣ ਲਈ ਕਹਿੰਦੀ ਨਜ਼ਰ ਆ ਰਹੀ ਹੈ। ਬੁੱਧਵਾਰ ਰਾਤ ਇਕ ਪਾਰਕਿੰਗ ’ਚ ਘਟਨਾ ਦੌਰਾਨ ਉਹ ਖੁਦ ਨੂੰ ਮੈਕਸੀਕਨ-ਅਮਰੀਕੀ ਦੱਸਦੀ ਹੋਈ ਭਾਰਤਵੰਸ਼ੀ ਔਰਤਾਂ ਨਾਲ ਹੱਥੋਪਾਈ ਕਰਦੀ ਦਿਖ ਰਹੀ ਹੈ। ਔਰਤ ਵੀਡੀਓ ’ਚ ਕਹਿ ਰਹੀ ਹੈ, ‘ਮੈਂ ਤੁਹਾਡੇ ਜਿਹੇ ਭਾਰਤੀਆਂ ਨਾਲ ਨਫਰਤ ਕਰਦੀ ਹਾਂ। ਤੁਸੀਂ ਲੋਕ ਭਾਰਤ ਇਸ ਲਈ ਆਉਂਦੇ ਹੋ, ਕਿਉਂਕਿ ਇਕ ਬਿਹਤਰ ਜ਼ਿੰਦਗੀ ਜਿਊਣਾ ਚਾਹੁੰਦੇ ਹੋ।’ ਮੁਲਜ਼ਮ ਔਰਤ ਦੀ ਪਛਾਣ ਪਲਾਨੇ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ।

ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ, ‘ਇਹ ਘਟਨਾ ਟੈਕਸਾਸ ਦੇ ਡਲਾਸ ’ਚ ਮੇਰੀ ਮਾਂ ਤੇ ਉਨ੍ਹਾਂ ਦੀਆਂ ਤਿੰਨ ਦੋਸਤਾਂ ਨਾਲ ਹੋਈ ਸੀ।’ ਉੱਥੇ, ਪਲਾਨੋ ਪੁਲਿਸ ਨੇ ਵੀਰਵਾਰ ਦੁਪਹਿਰ ਮੁਲਜ਼ਮ ਔਰਤ ਐਸਮੇਰਾਲਡਾ ਨੂੰ ਗਿ੍ਰਫ਼ਤਾਰ ਕਰ ਲਿਆ। ਉਸ ’ਤੇ ਹਮਲੇ, ਸਰੀਰਕ ਸੱਟ ਮਾਰਨ ਤੇ ਅੱਤਵਾਦ ਭਰੀ ਧਮਕੀ ਦੇਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਉੱਥੇ, ਡੈਮੋਕ੍ਰੇਟਿਕ ਪਾਰਟੀ ਨਾਲ ਜੁੜੀ ਰੀਮਾ ਰਸੂਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਇਹ ਬਹੁਤ ਖ਼ਤਰਨਾਕ ਹੈ। ਉਸਦੇ ਕੋਲ ਅਸਲ ’ਚ ਇਕ ਬੰਦੂਕ ਸੀ ਤੇ ਉਹ ਗੋਲੀ ਚਲਾਉਣਾ ਚਾਹੁੰਦੀ ਸੀ, ਇਸ ਔਰਤ ਦੇ ਖ਼ਿਲਾਫ਼ ਨਸਲੀ ਅਪਰਾਧ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।’

Related posts

Firing between two groups in northeast Delhi, five injured

Gagan Oberoi

Racism in US: ਅਮਰੀਕਾ ਦੇ ਪਾਪਾਂ ਦਾ ਪਰਦਾਫਾਸ਼ ਕਰਨ ਵਾਲੀ ਇੱਕ ਰਿਪੋਰਟ! ਦੇਸ਼ ਨਸਲਵਾਦ ਤੇ ਅਸਮਾਨਤਾ ‘ਚ ਹੈ ਸਭ ਤੋਂ ਉੱਪਰ

Gagan Oberoi

ਕੋਵਿਡ: ਅਮਰੀਕਾ ਵੱਲੋਂ ਭਾਰਤ ਨੂੰ 41 ਮਿਲੀਅਨ ਡਾਲਰ ਦੀ ਵਾਧੂ ਮਦਦ

Gagan Oberoi

Leave a Comment