Entertainment

Raju Shrivastava Health Latest Update : ਰਾਜੂ ਸ਼੍ਰੀਵਾਸਤਵ ਨੂੰ ਕਦੋਂ ਆਵੇਗਾ ਹੋਸ਼ ? ਏਮਜ਼ ਤੋਂ ਆਈ ਤਾਜ਼ਾ ਅਪਡੇਟ ; ਜਾਣੋ ਡਾਕਟਰਾਂ ਨੇ ਕੀ ਕਿਹਾ

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (All India Institute of Medical Sciences) ਵਿੱਚ ਦਾਖ਼ਲ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ (Famous Comedian Raju Srivastava) ਦੀ ਹਾਲਤ ਲਗਾਤਾਰ 7ਵੇਂ ਦਿਨ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਅਜੇ ਤਕ ਹੋਸ਼ ਨਹੀਂ ਆਇਆ। 10 ਅਗਸਤ ਨੂੰ ਉਹ ਜਿਮ ‘ਚ ਕਸਰਤ ਕਰਦੇ ਸਮੇਂ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ।

ਰਾਜੂ ਸ਼੍ਰੀਵਾਸਤਵ ਵੈਂਟੀਲੇਟਰ ‘ਤੇ ਹਨ

ਏਮਜ਼ ਦੇ ਆਈਸੀਯੂ ਵਿੱਚ ਇਲਾਜ ਲਈ ਦਾਖਲ ਰਾਜੂ ਸ਼੍ਰੀਵਾਸਤਵ 10 ਅਗਸਤ ਤੋਂ ਵੈਂਟੀਲੇਟਰ ‘ਤੇ ਹਨ। ਉਸ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਰਾਜੂ ਸ਼੍ਰੀਵਾਸਵਤ ਦਾ ਐਮਆਰਆਈ ਵੀ ਕੀਤਾ ਗਿਆ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੇ ਦਿਮਾਗ ਦੇ ਇੱਕ ਹਿੱਸੇ ਵਿੱਚ ਸੱਟ ਦੇ ਨਿਸ਼ਾਨ ਹਨ। ਦਿਮਾਗ ਵਿੱਚ ਆਕਸੀਜਨ ਦੀ ਕਮੀ ਕਾਰਨ ਇਹ ਸੱਟ ਲੱਗੀ ਹੈ।

ਦਿਮਾਗ ਨਹੀਂ ਕਰ ਰਿਹਾ ਠੀਕ ਤਰ੍ਹਾਂ ਨਾਲ ਕੰਮ

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਉਹ 10 ਅਗਸਤ ਤੋਂ ਬੇਹੋਸ਼ ਹੈ। ਹਾਲਾਂਕਿ ਉਸ ਦਾ ਦਿਲ ਠੀਕ ਹੈ। ਏਮਜ਼ ਦੇ ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ ‘ਤੇ ਵੀ ਕਾਫੀ ਸੱਟ ਲੱਗੀ ਹੈ, ਜਿਸ ਨੂੰ ਠੀਕ ਹੋਣ ‘ਚ ਉਨ੍ਹਾਂ ਨੂੰ ਕੁਝ ਸਮਾਂ ਲੱਗੇਗਾ।

ਕਾਮੇਡੀਅਨ-ਅਦਾਕਾਰ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸੇ ਦਿਨ ਉਸ ਦੀ ‘ਐਂਜੀਓਪਲਾਸਟੀ’ ਕੀਤੀ ਗਈ।

ਇਸ ਦੇ ਨਾਲ ਹੀ ਪਿਛਲੇ ਹਫਤੇ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ਜਾਂ ਝੂਠੀ ਖਬਰ ‘ਤੇ ਧਿਆਨ ਨਾ ਦੇਣ।

ਮਹੱਤਵਪੂਰਨ ਗੱਲਾਂ ਜਾਣੋ

– ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਉਸ ਸਮੇਂ ਦਿਲ ਦਾ ਦੌਰਾ ਪਿਆ ਜਦੋਂ ਉਹ ਜਿਮ ਵਿੱਚ ਵਰਕਆਊਟ ਕਰ ਰਹੇ ਸਨ।

– ਜਿਮ ‘ਚ ਮੌਜੂਦ ਲੋਕਾਂ ਨੇ ਹੀ ਉਸ ਨੂੰ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ।

– ਸ਼ੁਰੂਆਤ ਵਿੱਚ ਡਾਕਟਰਾਂ ਵੱਲੋਂ ਦੱਸਿਆ ਗਿਆ ਸੀ ਕਿ ਉਸ ਦੀ ਹਾਲਤ ਸਥਿਰ ਹੈ ਅਤੇ ਉਹ ਇਲਾਜ ਲਈ ਜਵਾਬ ਦੇ ਰਹੇ ਹਨ।

– ਏਮਜ਼ ਤੋਂ ਮਿਲੀ ਅਧਿਕਾਰਤ ਜਾਣਕਾਰੀ ‘ਚ ਦੱਸਿਆ ਗਿਆ ਕਿ ਰਾਜੂ ਸ਼੍ਰੀਵਾਸਤਵ ਦੀ ਹਾਲਤ ਵਿਗੜ ਗਈ ਅਤੇ ਉਹ ਵੈਂਟੀਲੇਟਰ ‘ਤੇ ਚਲੇ ਗਏ।

– ਇਹ ਵੀ ਸਾਹਮਣੇ ਆਇਆ ਹੈ ਕਿ ਹਾਰਟ ਅਟੈਕ ਦੌਰਾਨ ਉਸ ਦੇ ਦਿਮਾਗ ਨੂੰ ਸਹੀ ਮਾਤਰਾ ਵਿਚ ਆਕਸੀਜਨ ਨਹੀਂ ਮਿਲੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਦਾ ਦਿਮਾਗ ਵੀ ਖਰਾਬ ਹੋ ਗਿਆ।

– ਡਾਕਟਰੀ ਸੂਤਰਾਂ ਅਨੁਸਾਰ ਉਸ ਦੇ ਦਿਮਾਗ਼ ਨੂੰ ਜੋ ਨੁਕਸਾਨ ਹੋਇਆ ਹੈ, ਉਹ ਗੰਭੀਰ ਹੈ ਅਤੇ ਉਸ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ।

– ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਨੂੰ ਹੋਸ਼ ‘ਚ ਆਉਣ ‘ਚ ਇਕ ਹਫਤੇ ਤੋਂ ਲੈ ਕੇ ਪੰਦਰਵਾੜੇ ਦਾ ਸਮਾਂ ਲੱਗ ਸਕਦਾ ਹੈ।

Related posts

Peel Regional Police – Arrests Made at Protests in Brampton and Mississauga

Gagan Oberoi

ਬ੍ਰਿਟੇਨ ‘ਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ

Gagan Oberoi

Singer KK Postmortem Report : ਡਾਕਟਰ ਨੇ ਕੀਤਾ ਖੁਲਾਸਾ, ਕਿਹਾ – KK ਨੂੰ ਸੀ ਹਾਰਟ ਬਲਾਕੇਜ, ਜੇ ਸਮੇਂ ਸਿਰ CPR ਦਿੱਤੀ ਜਾਂਦੀ ਤਾਂ…

Gagan Oberoi

Leave a Comment