Punjab

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੌਂਪੇ

ਸੁਤੰਤਰਤਾ ਦਿਵਸ ਮੌਕੇ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਉਨਾਂ ਨੂੰ ਪੱਕਾ ਕਰਨ ਦੇ ਪੱਤਰ ਵੰਡੇ।

ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਦੋ ਸਫ਼ਾਈ ਸੇਵਕਾਂ ਦੀਪਲ ਕੁਮਾਰ ਤੇ ਮੋਨਿਕਾ ਨੂੰ ਸੰਕੇਤਕ ਤੌਰ ਉਤੇ ਪੱਤਰ ਸੌਂਪ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਭਲਾਈ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨਾਂ ਕਿਹਾ ਕਿ ਮਿਊਂਸਿਪਲ ਕਾਰਪੋਰੇਸ਼ਨ ਨਾਲ ਤਕਰੀਬਨ 3600 ਸਫ਼ਾਈ ਕਰਮਚਾਰੀ/ਸਫ਼ਾਈ ਮਿੱਤਰ ਠੇਕੇ ਉਤੇ ਕੰਮ ਕਰ ਰਹੇ ਹਨ, ਜਿਨਾਂ ਦੀਆਂ ਸੇਵਾਵਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਮੁਹਿੰਮ ਅੱਜ ਸੰਕੇਤਕ ਤੌਰ ਉਤੇ ਸ਼ੁਰੂ ਕੀਤੀ ਗਈ ਹੈ ਅਤੇ ਬਾਕੀ ਬਚਦੇ ਮੁਲਾਜ਼ਮਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸੇਵਾਵਾਂ ਪੱਕੀਆਂ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੀਆਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਾਰੇ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਵਾਅਦਾ ਪੂਰਾ ਕਰੇਗੀ। ਉਨਾਂ ਕਿਹਾ ਕਿ ਇਸ ਪਰਉਪਕਾਰ ਦੇ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਪ ਸਰਕਾਰ ਇਨਾਂ ਮੁਲਾਜ਼ਮਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜੀ ਹੈ ਅਤੇ ਉਨਾਂ ਦੀ ਭਲਾਈ ਲਈ ਹਰੇਕ ਲੋੜੀਂਦਾ ਕਦਮ ਚੁੱਕਿਆ ਜਾਵੇਗਾ।ਇਸ ਦੌਰਾਨ ਮੁੱਖ ਮੰਤਰੀ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ … ਨਵੀਂ ਵੈੱਬਸਾਈਟ ਵੀ ਲਾਂਚ ਕੀਤੀ। ਉਨਾਂ ਕਿਹਾ ਕਿ ਇਸ ਵੈੱਬਸਾਈਟ ਉਤੇ ਲੋਕ ਆਪਣੀਆਂ ਸ਼ਿਕਾਇਤਾਂ ਆਨਲਾਈਨ ਦਰਜ ਕਰਵਾ ਸਕਣਗੇ, ਜਿਸ ਤੋਂ ਬਾਅਦ ਉਹ ਘਰ ਬੈਠੇ-ਬੈਠੇ ਇਨਾਂ ਸ਼ਿਕਾਇਤਾਂ ਉਤੇ ਹੋਈ ਕਾਰਵਾਈ ਉਤੇ ਨਜ਼ਰ ਰੱਖ ਸਕਣਗੇ ਤੇ ਰਿਪੋਰਟ ਹਾਸਲ ਕਰ ਸਕਣਗੇ। ਇਸ ਵੈੱਬਸਾਈਟ ਰਾਹੀਂ ਲੋਕ ਪੀ.ਸੀ.ਸੀ. ਰਿਪੋਰਟ, ਐਫ.ਆਈ.ਆਰ. ਡਾਊਨਲੋਡ, ਸਾਰੇ ਅਧਿਕਾਰੀਆਂ, ਥਾਣਾ ਮੁਖੀਆਂ ਤੇ ਹੋਰਾਂ ਦੇ ਸੰਪਰਕ ਨੰਬਰ ਵੀ ਹਾਸਲ ਕਰ ਸਕਣਗੇ।

Related posts

Man whose phone was used to threaten SRK had filed complaint against actor

Gagan Oberoi

Celebrate the Year of the Snake with Vaughan!

Gagan Oberoi

Brown fat may promote healthful longevity: Study

Gagan Oberoi

Leave a Comment