Canada

Punjab Gangster: ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ 9 ਗੈਂਗਸਟਰਾਂ ਸਣੇ 11 ਦੀ ਸੂਚੀ ਕੀਤੀ ਜਾਰੀ, ਗੋਲਡੀ ਬਰਾੜ ਦਾ ਨਾਂ ਨਹੀਂ

ਕੈਨੇਡਾ ‘ਚ ਗੈਂਗਸਟਰਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ। ਇਸ ‘ਚ 11 ਗੈਂਗਸਟਰਾਂ ਦੇ ਨਾਂ ਹਨ ਤੇ ਇਨ੍ਹਾਂ ਵਿੱਚੋਂ 9 ਪੰਜਾਬੀ ਮੂਲ ਦੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਨੇਡਾ ‘ਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ (Goldy Brar) ਦਾ ਨਾਂ ਇਸ ਸੂਚੀ ‘ਚ ਨਹੀਂ ਹੈ। ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਹਮਲੇ ਦੇ ਦੋਸ਼ੀ ਲਖਬੀਰ ਲੰਡਾ ਦਾ ਨਾਂ ਵੀ ਸੂਚੀ ‘ਚ ਨਹੀਂ ਹੈ।

ਦਰਅਸਲ, ਕੈਨੇਡੀਅਨ ਪੁਲਿਸ (Canadian Police) ਨੇ ਗੈਂਗਸਟਰਾਂ ਨੂੰ ਲੈ ਕੇ ਜਨਤਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਨੌਂ ਗੈਂਗਸਟਰ ਪੰਜਾਬੀ ਮੂਲ ਦੇ ਹਨ। ਕੈਨੇਡੀਅਨ ਪੁਲਿਸ ਵੱਲੋਂ ਜਾਰੀ ਗੈਂਗਸਟਰਾਂ ਦੀ ਸੂਚੀ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਗੈਂਗਸਟਰ ਗੋਲਡੀ ਬਰਾੜ ਤੇ ਮੋਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਵਿੱਚ ਸ਼ਾਮਲ ਗੈਂਗਸਟਰ ਲਖਬੀਰ ਸਿੰਘ ਲੰਡਾ ਸ਼ਾਮਲ ਨਹੀਂ ਹਨ। ਇਹ ਦੋਵੇਂ ਕੈਨੇਡਾ ‘ਚ ਬੈਠ ਕੇ ਪੰਜਾਬ ‘ਚ ਅਪਰਾਧ ਕਰ ਰਹੇ ਹਨ।

ਗੋਲਡੀ ਬਰਾੜ ਤੇ ਲਖਬੀਰ ਲੰਡਾ ਨੂੰ ਕੈਨੇਡਾ ਤੋਂ ਲਿਆਉਣ ਦੀ ਕੋਸ਼ਿਸ਼ ‘ਚ ਪੰਜਾਬ ਪੁਲਿਸ

ਪੰਜਾਬ ਪੁਲਿਸ ਗੋਲਡੀ ਤੇ ਲਖਬੀਰ ਲੰਡਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਵੱਲੋਂ ਕੇਂਦਰ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ 29 ਮਈ ਨੂੰ ਮਾਨਸਾ ‘ਚ ਸਿੱਧੂ ਮੂਸੇਵਾਲਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ।

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਕਈ ਸੂਬਿਆਂ ਦੀ ਪੁਲਿਸ ਮਿਲ ਕੇ ਕਰ ਰਹੀ ਹੈ ਕੰਮ

ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰਨਾਂ ਸੂਬਿਆਂ ਦੀ ਪੁਲਿਸ ਇਸ ਕਤਲੇਆਮ ‘ਚ ਸ਼ਾਮਲ ਗੈਂਗਸਟਰਾਂ ਨੂੰ ਫੜਨ ਲਈ ਮਿਲ ਕੇ ਕੰਮ ਕਰ ਰਹੀ ਹੈ। ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੋ ਦਾ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਨੂੰ ਇੱਕ ਗੈਂਗਸਟਰ ਦੀਪਕ ਮੁੰਡੀ ਲੋੜੀਂਦਾ ਹੈ। ਪੁਲਿਸ ਮੁੰਡੀ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਹੁਣ ਤਕ ਪੰਜਾਬ ਪੁਲਿਸ ਵੱਲੋਂ ਇਸ ਕਤਲ ‘ਚ ਗੈਂਗਸਟਰਾਂ ਦੀ ਮਦਦ ਕਰਨ ਵਾਲੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਉੱਥੇ ਹੀ ਕੈਨੇਡੀਅਨ ਪੁਲਿਸ ਵੱਲੋਂ ਗੈਂਗਸਟਰਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਜਗਦੀਪ ਸਿੰਘ ਚੀਮਾ, ਬਰਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰੂਪ ਗਿੱਲ, ਅਮਰਪ੍ਰੀਤ ਸਮਰਾ, ਸੁਖਦੀਪ ਪੰਸਲ, ਸਮਦੀਪ ਗਿੱਲ, ਸ਼ਕੀਲ ਬਸਰਾ ਤੇ ਰਵਿੰਦਰ ਸਮਰਾ ਦਾ ਨਾਂ ਸ਼ਾਮਲ ਹੈ। ਕੈਨੇਡੀਅਨ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਅਪਰਾਧੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਲੋਕ ਸੁਚੇਤ ਰਹਿਣ।

Related posts

ਮੈਟਰੋ ਵੈਨਕੂਵਰ ਵਿੱਚ ਗਰਮੀ ਨਾਲ ਹੋਈਆਂ 134 ਮੌਤਾਂ !

Gagan Oberoi

ਦਸੰਬਰ ਦੇ ਅੰਤ ਤੱਕ ਮੌਡਰਨਾ ਵੈਕਸੀਨ ਦੀਆਂ 168000 ਡੋਜ਼ਾਂ ਹਾਸਲ ਕਰ ਲਵੇਗਾ ਕੈਨੇਡਾ

Gagan Oberoi

ਵਾਈਟ ਹਾਊਸ ਜ਼ਹਿਰੀਲੀ ਚਿੱਠੀ ਭੇਜਣ ਦੇ ਦੋਸ਼ ‘ਚ ਕੈਨੇਡਾ-ਅਮਰੀਕਾ ਸਰਹੱਦ ‘ਤੋਂ ਸ਼ੱਕੀ ਗ੍ਰਿਫ਼ਤਾਰ

Gagan Oberoi

Leave a Comment