National

ਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਫੇਰੀ ਲਾਉਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਫਿਰੋਜ਼ਪੁਰ ਦਾ ਦੌਰਾ ਕਰਨਗੇ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਮੋਦੀ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ।

ਦਰਅਸਲ ਫਿਰੋਜ਼ਪੁਰ ਦਿਹਾਤੀ ਤੋਂ ‘ਆਪ’ ਵਿਧਾਇਕ ਰਜਨੀਸ਼ ਦਹੀਆ ਨੇ ਵਿਧਾਨ ਸਭਾ ਵਿੱਚ ਪੀਜੀਆਈ ਸੈਂਟਰ ਦਾ ਮੁੱਦਾ ਚੁੱਕਿਆ ਜਿਨ੍ਹਾਂ ਨੂੰ ਜਵਾਬ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪਿਛਲੀ ਵਾਰ ਪੀਐਮ ਦੀ ਸੁੱਰਖਿਆ ‘ਚ ਹੋਈ ਕੁਤਾਹੀ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਸੀ ਤੇ ਹੁਸੈਨੀਵਾਲਾ ਪਹੁੰਚੇ ਪੀਐਮ ਵਾਪਸ ਪਰਤ ਗਏ ਸਨ।

ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੀਜੀਆਈ ਬਣਨ ਦੀ ਗੱਲ ਚੱਲ ਰਹੀ ਸੀ। ਉਦੋਂ ਤੋਂ ਕਰੀਬ 10 ਸਾਲ ਬੀਤ ਚੁੱਕੇ ਹਨ। ਇਸ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ। ਉਨ੍ਹਾਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਸ਼ੁਰੂ ਕਰਨ ਲਈ ਕਿਹਾ।

ਦਹੀਆ ਨੇ ਕਿਹਾ ਕਿ ਪਿਛਲੀ ਵਾਰ ਪੀਐਮ ਮੋਦੀ ਨੀਂਹ ਪੱਥਰ ਰੱਖਣ ਆਏ ਸਨ ਪਰ ਇਹ ਕੰਮ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕ੍ਰੈਡਿਟ ਵਾਰ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਕ੍ਰੈਡਿਟ ਦੀ ਲੜਾਈ ਹੁੰਦੀ ਰਹਿੰਦੀ ਹੈ ਪਰ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਨਾਲ ਫ਼ਿਰੋਜ਼ਪੁਰ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਵੀ ਸਹੂਲਤ ਮਿਲੇਗੀ।

ਜ਼ਿਕਰਯੋਗ ਹੈ ਕਿ ਪਿਛਲੀ ਵਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦੀ ਪੀਐਮ ਦੀ ਸੁਰੱਖਿਆ ‘ਚ ਕੁਤਾਹੀ ਹੋਈ ਸੀ। ਉੱਥੇ ਉਨ੍ਹਾਂ ਦੇ ਕਾਫਲੇ ਨੂੰ ਫਲਾਈਓਵਰ ‘ਤੇ ਕਰੀਬ 20 ਮਿੰਟ ਤੱਕ ਰੋਕਿਆ ਗਿਆ। ਇਸ ਤੋਂ ਬਾਅਦ ਉਹ ਉਥੋਂ ਉਦਘਾਟਨ ਕੀਤੇ ਬਿਨਾਂ ਹੀ ਦਿੱਲੀ ਪਰਤ ਗਏ। ਇਸ ਤੋਂ ਬਾਅਦ ਕਾਫੀ ਸਿਆਸਤ ਹੋਈ ਤੇ ਇੱਕ ਦੂਜੇ ‘ਤੇ ਸਿਆਸੀ ਵਾਰ ਹੋਏ।

Related posts

Crime News : ਦੇਰੀ ਨਾਲ ਪੇਕਿਓਂ ਮੁੜੀ ਪਤਨੀ ਨੂੰ ਮਾਰ’ਤੀ ਗੋਲ਼ੀ

Gagan Oberoi

BMW M Mixed Reality: New features to enhance the digital driving experience

Gagan Oberoi

ਇਜ਼ਰਾਈਲ ਦੀ ਜੰਗ ਨੇ ਭਾਰਤ ‘ਚ ਵਧਾਇਆ ਤਣਾਅ, ਕਈ ਸੂਬਿਆਂ ‘ਚ ਅਲਰਟ

Gagan Oberoi

Leave a Comment