International

ਅੱਤਵਾਦੀਆਂ ਦੀ ਕਰੂਰਤਾ ਸੁਣ ਕੇ ਕੰਬਿਆ ਸੰਯੁਕਤ ਰਾਸ਼ਟਰ, ਜਾਣੋ ਕਿਵੇਂ ਅਗਵਾ ਕੀਤੀ ਔਰਤ ਨੂੰ ਮਨੁੱਖੀ ਮਾਸ ਖਾਣ ਲਈ ਕੀਤਾ ਮਜਬੂਰ

ਕਾਂਗੋ ‘ਚ ਅੱਤਵਾਦੀਆਂ ਨੇ ਇਕ ਔਰਤ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਕਿ ਜਿਸਦਾ ਵੇਰਵਾ ਸੁਣ ਕੇ ਸੰਯੁਕਤ ਰਾਸ਼ਟਰ ‘ਚ ਲੋਕ ਦੰਗ ਰਹਿ ਗਏ। ਅੱਤਵਾਦੀਆਂ ਨੇ ਕਾਂਗੋ ਦੀ ਇਕ ਔਰਤ ਨੂੰ ਦੋ ਵਾਰ ਅਗਵਾ ਕੀਤਾ। ਇਸ ਤੋਂ ਬਾਅਦ ਔਰਤ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਇੰਨਾ ਹੀ ਨਹੀਂ ਅੱਤਵਾਦੀਆਂ ਨੇ ਔਰਤ ਨੂੰ ਮਨੁੱਖੀ ਮਾਸ ਪਕਾਉਣ ਅਤੇ ਖਾਣ ਲਈ ਮਜ਼ਬੂਰ ਕੀਤਾ। ਕਾਂਗੋ ਦੇ ਮਨੁੱਖੀ ਅਧਿਕਾਰ ਸਮੂਹ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council) ਦੇ ਸਾਹਮਣੇ ਮਾਮਲਾ ਪੇਸ਼ ਕੀਤਾ।

ਕਾਂਗੋ ‘ਚ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ‘ਤੇ ਕੰਮ ਕਰ ਰਹੇ ਇਕ ਅਧਿਕਾਰੀ ਜੂਲੀਅਨ ਲੁਸੇਂਜ (Julienne Lusenge) ਨੇ ਦੱਸਿਆ ਕਿ ਕਿਵੇਂ ਅੱਤਵਾਦੀਆਂ ਨੇ ਔਰਤ ਨੂੰ ਅਗਵਾ ਕੀਤਾ, ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਜ਼ਬਰਦਸਤੀ ਇਨਸਾਨੀ ਮਾਸ ਪਕਵਾਇਆ ਅਤੇ ਉਸ ਨੂੰ ਮਨੁੱਖੀ ਮਾਸ ਖਾਣ ਲਈ ਮਜਬੂਰ ਕੀਤਾ। ਜੂਲੀਅਨ ਏਕੀਕ੍ਰਿਤ ਸ਼ਾਂਤੀ ਅਤੇ ਵਿਕਾਸ ਲਈ ਏਕਤਾ (SOFEPADI) ਦੇ ਪ੍ਰਧਾਨ ਹਨ।

ਜੂਲੀਅਨ ਨੇ ਦੱਸਿਆ ਕਿ ਉਕਤ ਔਰਤ ਕੋਡੇਕੋ ਅੱਤਵਾਦੀਆਂ ਕੋਲ ਉਸ ਦੇ ਪਰਿਵਾਰ ਦੇ ਇਕ ਹੋਰ ਮੈਂਬਰ ਦੀ ਫਿਰੌਤੀ ਦੇਣ ਲਈ ਗਈ ਸੀ ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਪੀੜਤ ਔਰਤ ਨੇ ਆਪਣੀ ਪੂਰੀ ਕਹਾਣੀ ਮਹਿਲਾ ਅਧਿਕਾਰ ਕਮਿਸ਼ਨ ਨੂੰ ਦੱਸੀ। ਔਰਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਕ ਵਿਅਕਤੀ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ, ‘ਕਤਲ ਤੋਂ ਬਾਅਦ ਲਾਸ਼ ਦੇ ਅੰਦਰੋਂ ਕੱਢਿਆ ਹੋਇਆ ਹਿੱਸਾ ਮੇਰੇ ਕੋਲ ਲਿਆਂਦਾ ਗਿਆ ਅਤੇ ਉਸ ਨੂੰ ਪਕਾਉਣ ਲਈ ਕਿਹਾ ਗਿਆ। ਇੰਨਾ ਹੀ ਨਹੀਂ ਉੱਥੇ ਮੌਜੂਦ ਸਾਰੇ ਕੈਦੀਆਂ ਨੂੰ ਉਸ ਮਨੁੱਖੀ ਮਾਸ ਨੂੰ ਖਾਣ ਲਈ ਮਜ਼ਬੂਰ ਕੀਤਾ ਗਿਆ।

Related posts

ਰਵੀ ਦਹੀਆ ਨੇ ਜਿੱਤਿਆ ਸਿਲਵਰ ਮੈਡਲ

Gagan Oberoi

ਬਾਇਡਨ ਨੇ ਮੋਦੀ ਦੇ ਯੂਕਰੇਨ ਦੌਰੇ ਦੀ ਪ੍ਰਸ਼ੰਸਾ ਕੀਤੀ

Gagan Oberoi

Rising Carjackings and Auto Theft Surge: How the GTA is Battling a Growing Crisis

Gagan Oberoi

Leave a Comment