ਬਿੱਗ ਬੌਸ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਰਿਐਲਿਟੀ ਸ਼ੋਅ ਹੈ, ਜਿਸ ਨੇ ਹੁਣ ਤਕ ਆਪਣੇ 15 ਸੀਜ਼ਨ ਪੂਰੇ ਕਰ ਲਏ ਹਨ। ਪਿਛਲੇ ਸਾਲ, ਨਿਰਮਾਤਾਵਾਂ ਨੇ ਨਵੇਂ ਸੰਕਲਪ ਨੂੰ ਅਪਣਾਇਆ ਤੇ ਬਿੱਗ ਬੌਸ ਦਾ OTT ਸੰਸਕਰਣ ਵੀ ਲਾਂਚ ਕੀਤਾ, ਜੋ ਕਿ ਕਾਫ਼ੀ ਮਸ਼ਹੂਰ ਸੀ। ਜਦੋਂ ਸਲਮਾਨ ਖਾਨ ਟੀਵੀ ‘ਤੇ ਬਿੱਗ ਬੌਸ ਦੀ ਮੇਜ਼ਬਾਨੀ ਕਰ ਰਹੇ ਸਨ ਤਾਂ ਫਿਲਮ ਨਿਰਮਾਤਾ ਕਰਨ ਜੌਹਰ ਨੇ ਓਟੀਟੀ ‘ਤੇ ਸ਼ੋਅ ਨੂੰ ਹੋਸਟ ਕੀਤਾ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਕਰਨ ਨੇ ਸ਼ੋਅ ਨੂੰ ਹੋਸਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬਿੱਗ ਬੌਸ ਓਟੀਟੀ ਦੇ ਪਹਿਲੇ ਸੀਜ਼ਨ ਦੀ ਕਾਮਯਾਬੀ ਤੋਂ ਬਾਅਦ ਮੇਕਰਸ ਇਸ ਦਾ ਦੂਜਾ ਸੀਜ਼ਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਅਜਿਹੇ ‘ਚ ਉਨ੍ਹਾਂ ਨੇ ਕਰਨ ਜੌਹਰ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਸੀਜ਼ਨ 2 ਨੂੰ ਹੋਸਟ ਕਰਨ ਤੋਂ ਇਨਕਾਰ ਕਰ ਦਿੱਤਾ। ਕਰਨ ਆਪਣੀ ਕੰਮ ਪ੍ਰਤੀਬੱਧਤਾ ਕਾਰਨ ਸ਼ੋਅ ਨੂੰ ਹੋਸਟ ਨਹੀਂ ਕਰਨਾ ਚਾਹੁੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ‘ਚ ਰੁੱਝੇ ਹੋਏ ਹਨ। ਅਜਿਹੇ ‘ਚ ਉਹ ਦੋ ਵੱਖ-ਵੱਖ ਪਲੇਟਫਾਰਮਾਂ ‘ਤੇ ਇਕੱਠੇ ਕੰਮ ਨਹੀਂ ਕਰ ਪਾ ਰਹੇ ਹਨ। ਟੈਲੀਚੇਕਰ ਦੀ ਰਿਪੋਰਟ ਮੁਤਾਬਕ ਕਰਨ ਸੀਜ਼ਨ 2 ‘ਚ ਨਜ਼ਰ ਨਹੀਂ ਆਉਣਗੇ। ਇਸ ਲਈ ਮੇਕਰਸ ਨੇ ਹੁਣ ਸ਼ੋਅ ਲਈ ਕੋਰੀਓਗ੍ਰਾਫਰ ਫਰਾਹ ਖਾਨ ਨਾਲ ਸੰਪਰਕ ਕੀਤਾ ਹੈ।
ਬਿੱਗ ਬੌਸ ਸੀਜ਼ਨ 1 ਵਿੱਚ ਫਰਾਹ ਸ਼ੋਅ ਵਿੱਚ ਲਗਾਤਾਰ ਬਣੀ ਰਹੀ। ਉਹ ਸਮੇਂ-ਸਮੇਂ ‘ਤੇ ਸ਼ੋਅ ‘ਚ ਆਉਂਦੀ ਸੀ ਅਤੇ ਪ੍ਰਤੀਯੋਗੀਆਂ ਨੂੰ ਰਿਐਲਿਟੀ ਚੈੱਕ ਦਿੰਦੀ ਸੀ। ਜੇਕਰ ਫਰਾਹ ਸ਼ੋਅ ਦੀ ਮੇਜ਼ਬਾਨੀ ਲਈ ਹਾਂ ਕਹਿੰਦੀ ਹੈ, ਤਾਂ ਉਹ ਨਿਸ਼ਚਿਤ ਤੌਰ ‘ਤੇ ਬਿੱਗ ਬੌਸ ਦੇ ਓਟੀਟੀ ਸੀਜ਼ਨ 2 ਨੂੰ ਵਧੇਰੇ ਪ੍ਰਸਿੱਧ ਬਣਾਉਣ ਵਿੱਚ ਮਦਦ ਕਰੇਗੀ।
ਬਿੱਗ ਬੌਸ ਓਟੀਟੀ ਸੀਜ਼ਨ 1 ਦੀ ਗੱਲ ਕਰੀਏ ਤਾਂ ਇਸ ਸ਼ੋਅ ਨੂੰ ਦਰਸ਼ਕਾਂ ਨੇ ਬਹੁਤ ਸਾਰੇ ਮਸ਼ਹੂਰ ਚਿਹਰਿਆਂ ਨਾਲ ਖੂਬ ਪਸੰਦ ਕੀਤਾ ਸੀ। ਸੀਜ਼ਨ 1 ਦੀ ਟਰਾਫੀ ਦਿਵਿਆ ਅਗਰਵਾਲ ਨੇ ਜਿੱਤੀ, ਜਦਕਿ ਪ੍ਰਤੀਕ ਸਹਿਜਪਾਲ ਉਪ ਜੇਤੂ ਰਿਹਾ। ਬਾਅਦ ਵਿੱਚ ਬਿੱਗ ਬੌਸ ਓਟੀਪੀ ਤੋਂ ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ ਅਤੇ ਸ਼ਮਿਤਾ ਸ਼ੈੱਟੀ ਨੇ ਵੀ ਬਿੱਗ ਬੌਸ 15 ਵਿੱਚ ਹਿੱਸਾ ਲਿਆ ਜੋ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੁਆਰਾ ਜਿੱਤਿਆ ਗਿਆ ਸੀ।