International

ਪਾਕਿ ’ਚ ਈਂਧਨ ਸਬਸਿਡੀ ਖ਼ਤਮ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ, ਲੋਕਾਂ ਦਾ ਬੁਰਾ ਹਾਲ

 ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਦਬਾਅ ’ਚ ਆਖਰ ਬੁੱਧਵਾਰ ਨੂੰ ਮਾਲੀਆ ਘਾਟਾ ਘੱਟ ਕਰਨ ਲਈ ਈਂਧਨ ਸਬਸਿਡੀ ਹਟਾ ਦਿੱਤੀ । ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਪੈਟਰੋਲੀਅਮ ਪਦਾਰਥਾਂ ਨੂੰ ਹੁਣ ਹੋਰ ਸਬਸਿਡੀ ਦੇਣ ਦੀ ਸਥਿਤੀ ’ਚ ਨਹੀਂ ਹੈ । ਇਸ ਲਈ ਇਨ੍ਹਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਗਿਆ । ਸਰਕਾਰ ਦੇ ਐਲਾਨ ਨਾਲ ਪੈਟਰੋਲ ਰਿਕਾਰਡ 233.89 ਪਾਕਿਸਤਾਨੀ ਰੁਪਏ, ਜਦਕਿ ਡੀਜ਼ਲ ਦੀ ਕੀਮਤ 263.31 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਇਹ ਦਰਾਂ ਵੀਰਵਾਰ ਤੋਂ ਲਾਗੂ ਹੋ ਗਈਆਂ। ਜਿਓ ਨਿਊਜ਼ ਨੇ ਵਿੱਤ ਮੰਤਰੀ ਇਸਮਾਇਲ ਦੇ ਹਵਾਲੇ ਤੋਂ ਕਿਹਾ ਕਿ ਸਰਕਾਰ ਦਾ ਮੁੱਲ ਵਾਧੇ ਦੇ ਐਲਾਨ ਨਾਲ ਪੈਟਰੋਲ-ਡੀਜ਼ਲ ਦੇ ਨਾਲ ਹੀ ਕੈਰੋਸੀਨ ਦੀ ਕੀਮਤ 211.43 ਰੁਪਏ ਤੇ ਹਲਕੇ ਡੀਜ਼ਲ ਦੀ ਕੀਮਤ 207.47 ਰੁਪਏ ਹੋ ਗਈ ਹੈ । ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੀ ਸ਼ੁਰੂਆਤ ’ਚ ਸਾਬਕਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸਨੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਦਿੱਤਾ । ਪੱਤਰਕਾਰਾਂ ਨਾਲ ਗੱਲਬਾਤ ’ਚ ਵਿੱਤ ਮੰਤਰੀ ਇਸਮਾਇਲ ਨਾਲ ਪੈਟਰੋਲੀਅਮ ਰਾਜ ਮੰਤਰੀ ਮੁਸ਼ਤਾਕ ਮਲਿਕ ਵੀ ਮੌਜੂਦ ਸਨ । ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਣਬੁੱਝ ਕੇ ਸਬਸਿਡੀ ਦੇ ਕੇ ਪੈਟਰੋਲ ਦੀ ਕੀਮਤ ਘੱਟ ਕੀਤੀ ਸੀ। ਮੌਜੂਦਾ ਸਰਕਾਰ ਉਨ੍ਹਾਂ ਦੀਆਂ ਨੀਤੀਆਂ ਦਾ ਖਮਿਆਜ਼ਾ ਭੁਗਤ ਰਹੀ ਹੈ।

ਇਸਮਾਇਲ ਨੇ ਕਿਹਾ ਕਿ ਸਰਕਾਰ ਪੈਟਰੋਲ ’ਤੇ 24.03, ਡੀਜ਼ਲ ’ਤੇ 59.16 ਕੈਰੋਸੀਨ ’ਤੇ 39.16 ਪਾਕਿਸਤਾਨੀ ਰੁਪਏ ਦਾ ਘਾਟਾ ਸਹਿ ਰਹੀ ਸੀ। ਉਨ੍ਹਾਂ ਕਿਹਾ ਕਿ ਮਈ ’ਚ ਇਹ ਘਾਟਾ 120 ਅਰਬ ਰੁਪਏ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਬਸਿਡੀ ਦੇਣਾ ਬੰਦ ਨਹੀਂ ਕੀਤਾ ਤਾਂ ਪਾਕਿਸਤਾਨ ਦੀਵਾਲੀਆ ਹੋ ਜਾਵੇਗਾ।

Related posts

Canada Post Strike Nears Three Weeks Amid Calls for Resolution

Gagan Oberoi

ਅਮਰੀਕੀ ਕ੍ਰਿਪਟੋ ਫਰਮ Harmony ‘ਤੇ ਸਾਈਬਰ ਹਮਲਾ, ਹੈਕਰਾਂ ਨੇ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਉਡਾਈ

Gagan Oberoi

Apple iPhone 16 being launched globally from Indian factories: Ashwini Vaishnaw

Gagan Oberoi

Leave a Comment