International

ਜੋ ਬਾਈਡਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ , ਅਣਪਛਾਤੇ ਜਹਾਜ਼ ਦੀ ਘੁਸਪੈਠ ਤੋਂ ਬਾਅਦ ਰਾਸ਼ਟਰਪਤੀ ਪਹੁੰਚਾਏ ਗਏ ਸੇਫ ਹਾਊਸ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡੇਲਾਵੇਅਰ ਦੇ ਰੀਹੋਬੋਥ ਬੀਚ ‘ਤੇ ਛੁੱਟੀਆਂ ਮਨਾਉਣ ਪਹੁੰਚੇ ਬਾਈਡਨ ਦੇ ਵੇਕੇਸ਼ਨ ਹੋਮ ਦੇ ਉੱਪਰੋਂ ਇੱਕ ਅਣਜਾਣ ਜਹਾਜ਼ ਦੇਖਿਆ ਗਿਆ । ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਜਿਸ ਤੋਂ ਬਾਅਦ ਸੁਰੱਖਿਆ ‘ਚ ਲੱਗੀ ਸੀਕ੍ਰੇਟ ਸਰਵਿਸ (Secret Service) ਅਮਰੀਕੀ ਰਾਸ਼ਟਰਪਤੀ ਨੂੰ ਸਾਵਧਾਨੀ ਦੇ ਤੌਰ ‘ਤੇ ਸੇਫ ਹਾਊਸ ਲੈ ਗਈ। ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਕੇ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਜਹਾਜ਼ ਨੇ ਵੇਕੇਸ਼ਨ ਹੋਮ ਦੇ ਉੱਪਰ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਕਾਰਨ ਇਹ ਅਹਿਤਿਆਤਨ ਇਹ ਕਦਮ ਚੁੱਕਿਆ ਗਿਆ , ਹਾਲਾਂਕਿ ਇਸ ਨਾਲ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਖਤਰਾ ਨਹੀਂ ਸੀ। ਇੱਕ ਸਥਾਨਕ ਨਿਵਾਸੀ ਸੂਜ਼ਨ ਲਿਲਾਰਡ ਨੇ ਕਿਹਾ ਕਿ ਉਸਨੇ ਰਾਤ ਕਰੀਬ 12:45 ਵਜੇ ਰਾਸ਼ਟਰਪਤੀ ਜੋਅ ਬਾਈਡਨ ਦੇ ਘਰ ਦੇ ਉੱਪਰ ਇੱਕ ਛੋਟੇ ਜਹਾਜ਼ ਨੂੰ ਉਡਦੇ ਦੇਖਿਆ। ਜਿਸ ਤੋਂ ਬਾਅਦ ਦੋ ਲੜਾਕੂ ਜਹਾਜ਼ਾਂ ਨੇ ਸ਼ਹਿਰ ਦੇ ਉਪਰੋਂ ਉਡਾਣ ਭਰੀ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਹਵਾਈ ਖੇਤਰ ਦੀ ਉਲੰਘਣਾ ਕਰਦੇ ਹੋਏ ਉਡਾਣ ਭਰੀ ਸੀ।

ਸੀਕਰੇਟ ਸਰਵਿਸ ਨੇ ਕੀ ਕਿਹਾ?

ਰਾਸ਼ਟਰਪਤੀ ਜੋਅ ਬਾਈਡਨ ਦੀ ਸੁਰੱਖਿਆ ਦੇ ਸਬੰਧ ਵਿੱਚ ਸੀਕਰੇਟ ਸਰਵਿਸ ਨੇ ਕਿਹਾ ਕਿ ਜਹਾਜ਼ ਗਲਤੀ ਨਾਲ ਸੁਰੱਖਿਅਤ ਖੇਤਰ ਵਿੱਚ ਦਾਖਲ ਹੋ ਗਿਆ ਅਤੇ ਤੁਰੰਤ ਬਾਹਰ ਕੱਢਿਆ ਗਿਆ। ਯੂਐਸ ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਕਿਹਾ ਕਿ ਜਹਾਜ਼ ਨੂੰ ਤੁਰੰਤ ਪਾਬੰਦੀਸ਼ੁਦਾ ਹਵਾਈ ਖੇਤਰ ਤੋਂ ਬਾਹਰ ਕੱਢ ਦਿੱਤਾ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਾਇਲਟ ਸਹੀ ਰੇਡੀਓ ਚੈਨਲ ‘ਤੇ ਨਹੀਂ ਸੀ। ਉਸਨੇ NOTAMS (ਨੋਟਿਸ ਟੂ ਏਅਰਮੈਨ ) ਦੀ ਪਾਲਣਾ ਨਹੀਂ ਕੀਤੀ। ਪਾਇਲਟ ਨੇ ਜਾਰੀ ਕੀਤੀ ਫਲਾਈਟ ਗਾਈਡੈਂਸ ਦੀ ਵੀ ਪਾਲਣਾ ਨਹੀਂ ਕੀਤੀ।

 

ਫੈਡਰਲ ਏਜੰਸੀ ਕਰ ਰਹੀ ਹੈ ਪਾਇਲਟ ਤੋਂ ਪੁੱਛਗਿੱਛ

ਨਿਯਮਾਂ ਦੇ ਮੁਤਾਬਕ, ਪਾਇਲਟ ਨੂੰ ਉਡਾਣ ਭਰਨ ਤੋਂ ਪਹਿਲਾਂ ਆਪਣੇ ਰੂਟ ‘ਤੇ ਨੋ ਫਲਾਈ ਜ਼ੋਨ ਬਾਰੇ ਪਤਾ ਕਰਨਾ ਹੁੰਦਾ ਹੈ। ਫਿਲਹਾਲ ਫੈਡਰਲ ਏਜੰਸੀ ਉਸ ਪਾਇਲਟ ਤੋਂ ਪੁੱਛਗਿੱਛ ਕਰ ਰਹੀ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਦਾ ਘਰ ਹਮੇਸ਼ਾ ਫਲਾਈਟ ਪ੍ਰੋਹਿਬਿਟਿਡ ਏਰੀਆ ਹੁੰਦਾ ਹੈ। ਅਮਰੀਕਾ ਦਾ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਮਰੀਕੀ ਰਾਸ਼ਟਰਪਤੀ ਦੀ ਹਵਾਈ ਸੁਰੱਖਿਆ ਨੂੰ ਸੰਭਾਲਦਾ ਹੈ।

Related posts

ਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਭੇਜੇ ਅੰਡਰਵੀਅਰ ਦੇ ਬਣੇ ਮਾਸਕ

Gagan Oberoi

Mauna Loa Volcano Eruption: ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਫਟਿਆ, ਕਈ ਕਿਲੋਮੀਟਰ ਤੱਕ ਫੈਲਿਆ ਧੂੰਆਂ

Gagan Oberoi

Disaster management team lists precautionary measures as TN braces for heavy rains

Gagan Oberoi

Leave a Comment