National

ਰਾਜਾ ਵੜਿੰਗ ਬੋਲੇ- CM ਮਾਨ ਬਾਕੀ ਸੂਬਿਆਂ ਦੇ ਦੌਰੇ ਛੱਡ ਕੇ ਪੰਜਾਬ ਵੱਲ ਧਿਆਨ ਦੇਣ,ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੁੱਜੇ ਗਿੱਦੜਬਾਹਾ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਜਰਾਤ, ਹਿਮਾਚਲ ਤੇ ਦਿੱਲੀ ਦੇ ਦੌਰੇ ਛੱਡ ਕੇ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਦੌਰਿਆਂ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਖ਼ਰਾਬ ਹੋ ਰਹੀਆਂ ਹਨ। ਉਹ ਮਲੋਟ ‘ਚ ਸਾਬਕਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਲੈ ਕੇ ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ, ਵਿਧਾਇਕ ਤੇ ਮੰਤਰੀ ਤਕ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ। ਇਸੇ ਤਰ੍ਹਾਂ ਉਹ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ। ਸੂਬਾ ਪ੍ਰਧਾਨ ਦੀਆਂ ਚੁਣੌਤੀਆਂ ‘ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਫਲਤਾ ਪ੍ਰਾਪਤ ਕਰਾਂਗੇ। ਉਹ ਕਾਂਗਰਸ ਨੂੰ ਪੈਰਾਂ ‘ਤੇ ਖੜ੍ਹਾ ਕਰ ਕੇ ਮੁੜ ਸੱਤਾ ‘ਚ ਲਿਆਉਣਗੇ। ਪੰਜਾਬ ਕਾਂਗਰਸ ਜਲਦੀ ਹੀ ਇਕਜੁੱਟ ਨਜ਼ਰ ਆਵੇਗੀ।

ਸੂਬਾ ਪ੍ਰਧਾਨ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਹਲਕੇ ‘ਚ ਪੁੱਜੇ ਸਨ। ਉਹ ਇੱਥੇ ਡੇਰਾ ਬਾਬਾ ਗੰਗਾ ਰਾਮ, ਗੁਰਦੁਆਰਾ ਅਮਰਦਾਸ ਜੀ, ਸ਼੍ਰੀ ਦੁਰਗਾ ਮੰਦਰ ਤੋਂ ਇਲਾਵਾ ਪਿੰਡ ਛੱਤੇਆਣਾ ਦੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਣ ਅਤੇ ‘ਆਪ’ ਦੀ ਹਨੇਰੀ ਦਰਮਿਆਨ ਉਨ੍ਹਾਂ ਦੇ ਹੱਕ ਵਿੱਚ ਫਤਵਾ ਦੇਣ ਲਈ ਸੰਗਤਾਂ ਦਾ ਧੰਨਵਾਦ ਕਰਨ ਪੁੱਜੇ ਸਨ।

ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ ਜਿਨ੍ਹਾਂ ‘ਤੇ ਵਿਚਾਰ ਕੀਤਾ ਗਿਆ ਹੈ ਅਤੇ ਪਾਰਟੀ ‘ਚ ਸੁਧਾਰ ਵੀ ਕੀਤੇ ਜਾਣਗੇ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ‘ਤੇ ਵਿਅੰਗ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਹਿੰਦੇ ਸਨ ਕਿ 1 ਅਪ੍ਰੈਲ ਤੋਂ ਬਾਅਦ ਪੰਜਾਬ ‘ਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਪਰ ਹੁਣ ਤਕ ਦਰਜਨ ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ, ਹਮਦਰਦੀ ਦਾ ਇਕ ਵੀ ਸ਼ਬਦ ਨਹੀਂ ਕਿਹਾ ਗਿਆ।

ਆਪ’ ਸਰਕਾਰ ਨੂੰ ਜਿੱਥੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ, ਉੱਥੇ ਹੀ ਕਿਸਾਨਾਂ ਦੇ ਹਿੱਤ ਵਿੱਚ ਸਕੀਮਾਂ ਵੀ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਕਿਸਾਨ ਖੁਦਕੁਸ਼ੀ ਨਾ ਕਰੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ ਹੈ। ‘ਆਪ’ ਸਰਕਾਰ ਨੂੰ ਕੇਂਦਰੀ ਖੇਤੀ ਮੰਤਰੀ ਨਾਲ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਇਕ ਚੈਨਲ ਨੂੰ ਬਾਈਟ ਦੇਣ ਤੋਂ ਕੀਤਾ ਇਨਕਾਰ

ਮਲੋਟ ‘ਚ ਰਾਜਾ ਵੜਿੰਗ ਨੇ ਇੱਕ ਚੈਨਲ ਨੂੰ ਬਾਈਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਚੈਨਲ ਨੇ ਹਮੇਸ਼ਾ ਸਿਰਫ਼ ਕਾਂਗਰਸ ਵਿਰੋਧੀ ਖ਼ਬਰਾਂ ਹੀ ਚਲਾਈਆਂ ਹਨ। ਇਸ ਲਈ ਉਹ ਬਾਈਟਸ ਨਹੀਂ ਦੇਣਗੇ। ਆਪਣਾ ਮਾਈਕ ਹਟਾ ਲਓ।

Related posts

ਇਜ਼ਰਾਈਲ ਦੀ ਜੰਗ ਨੇ ਭਾਰਤ ‘ਚ ਵਧਾਇਆ ਤਣਾਅ, ਕਈ ਸੂਬਿਆਂ ‘ਚ ਅਲਰਟ

Gagan Oberoi

Deepika Singh says she will reach home before Ganpati visarjan after completing shoot

Gagan Oberoi

Homeownership in 2025: Easier Access or Persistent Challenges for Canadians?

Gagan Oberoi

Leave a Comment