Entertainment

Sushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰ

ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਦੋ ਸਾਲ ਹੋਣ ਵਾਲੇ ਹਨ ਪਰ ਹੁਣ ਤਕ ਐਕਟਰ ਦੀ ਮੌਤ ਦੀ ਗੁੱਥੀ ਅਜੇ ਤਕ ਸੁਲਝ ਨਹੀਂ ਸਕੀ। ਫਿਲਹਾਲ ਇਸ ਕੇਸ ਦੀ ਜਾਂਚ ਹੁਣ ਸੀਬੀਆਈ ਕੋਲ ਹੈ। ਅਜਿਹੇ ‘ਚ ਇਸ ਕੇਸ ਦੀ ਜਾਂਚ ਕਿਥੇ ਤਕ ਪਹੁੰਚੀ ਹੈ ਇਸ ਲਈ ਜਾਣਕਾਰੀ ਮੰਗਣ ਲਈ ਆਰਟੀਆੀ ਫਾਈਲ ਕੀਤੀ ਗਈ ਜਿਸ ਦੇ ਜਵਾਬ ‘ਚ ਸੀਬੀਆਈ ਨੇ ਕਿਹਾ ਕਿ ਇਸ ਕੇਸ ਦੀ ਗਤੀ ਦੀ ਜਾਣਕਾਰੀ ਨਹੀ ਦਿੱਤੀ ਜਾ ਸਕਦੀ। ਕਿਉਂਕਿ ਇਸ ਨਾਲ ਕੇਸ ਪ੍ਰਭਾਵਿਤ ਹੋ ਜਾਵੇਗਾ।

ਏਐੱਨਆਈ ਮੁਤਾਬਕ ਸੀਬੀਆਈ ਦੀ ਟੀਮ ਨੇ ਹੁਣ ਮਾਮਲੇ ਦੇ ਸੰਬੰਧ ‘ਚ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਰਟੀਆਈ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈੈ ਕੋਈ ਵੀ ਜਾਣਕਾਰੀ ਜਾਂਚ ‘ਚ ਵਿਘਨ ਪਾ ਸਕਦੀ ਹੈ। ਇਸ ਲਈ ਮੰਗੀ ਹੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

Related posts

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦ੍ਰਿਸ਼ ਕਦੇ ਨਹੀਂ ਭੁੱਲ ਸਕਾਂਗੇ : ਸੋਨੂੰ ਸੂਦ

Gagan Oberoi

Canada to Phase Out Remote Border Crossing Permits, Introduce Phone Reporting by 2026

Gagan Oberoi

$3M in Cocaine Seized from Ontario-Plated Truck at Windsor-Detroit Border

Gagan Oberoi

Leave a Comment