Punjab

ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਪਹਿਲਾ ਟਵੀਟ, ਪੜ੍ਹੋ ਕੀ ਕਿਹਾ

ਭਗਵੰਤ ਮਾਨ (Bhagwant Mann) ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਪਹਿਲਾਂ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਲਿਖਿਆ- ਪੰਜਾਬ ਦੀ ਖ਼ੁਸ਼ਹਾਲੀ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੁੱਕੀ ਗਈ ਬਦਲਾਅ ਦੀ ਇਹ ਸਹੁੰ ਪੰਜਾਬ ਨੂੰ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਏਗੀ। ਸਿੱਖਿਆ, ਵਪਾਰ ਤੇ ਕਿਸਾਨੀ ਨੂੰ ਸਿਖ਼ਰਾਂ ‘ਤੇ ਪਹੁੰਚਾਏਗੀ। ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹ ਨੌਜਵਾਨਾਂ ਚ ਨਵੀਂ ਉਮੀਦ ਜਗਾਏਗੀ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਸਿਰਜੇਗੀ ਸੁਨਿਹਰਾ ਤੇ ਰੰਗਲਾ ਪੰਜਾਬ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸਦੀਆ, ਮੰਤਰੀਆਂ ਅਤੇ ਪੰਜਾਬ ਵਿਚ ਆਪ ਦੇ ਜਿੱਤੇ ਹੋਏ 91 ਉਮੀਦਵਾਰਾਂ ਅਤੇ ਲੋਕਾਂ ਦਾ ਇਸ ਸਹੁੰ ਚੁੱਕ ਸਮਾਗਮ ਵਿਚ ਪੁੱਜਣ ’ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵੀਰੋਂ ਇਥੇ ਆਉਣ ਦੀ ਇਕ ਖਾਸ ਵਜ੍ਹਾ ਹੈ। ਜਿਨ੍ਹਾਂ ਸ਼ਹੀਦਾਂ ਨੇ ਸਾਨੂੰ ਆਜ਼ਾਦ ਮੁਲਕ ਲੈ ਕੇ ਦਿੱਤਾ ਹੈ ਉਨ੍ਹਾਂ ਨੂੰ ਸਿਰਫ ਜਨਮ ਦਿਨ ਅਤੇ ਸ਼ਹੀਦੀ ਦਿਨਾਂ ਤੇ ਯਾਦ ਕਰਨਾ ਹੈ। ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ‘ਤੇ ਮੱਥਾ ਟੇਕ ਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਉਹ ਪਹਿਲੀ ਵਾਰ ਇੱਥੇ ਨਹੀਂ ਆਏ ਹਨ। ਜਦੋਂ ਵੀ ਉਨ੍ਹਾਂ ਨੂੰ ਸਮਾਂ ਲਗਦਾ ਹੈ ਉਹ ਇਥੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਜਿਹੜੀ ਆਜ਼ਾਦੀ ਦੇ ਸੁਪਨੇ ਲਏ ਸੀ ਉਸ ਲੜਾਈ ਨੂੰ ਆਮ ਆਦਮੀ ਪਾਰਟੀ ਲੜ ਰਹੀ ਹੈ। ਤੁਸੀਂ ਸਾਥ ਦਿੱਤਾ ਹੈ।

Related posts

ਲਾਰੈਂਸ ਬਿਸ਼ਨੋਈ ਨੇ ਕੀਤਾ ਦਿੱਲੀ ਹਾਈ ਕੋਰਟ ਦਾ ਰੁਖ਼, 1 ਜੂਨ ਨੂੰ ਹੋਵੇਗੀ ਸੁਣਵਾਈ, ਐਨਕਾਉਂਟਰ ਦਾ ਕੀਤਾ ਦਾਅਵਾ

Gagan Oberoi

ਵਿਦੇਸ਼ ਤੋਂ ਹਜ਼ਾਰਾਂ ਪ੍ਰਵਾਸੀ ਪੰਜਾਬੀਆਂ ਵਾਪਸ ਪੰਜਾਬ ਵਿਚ ਆਏ, 13 ਹਜ਼ਾਰ ਇਕੱਲੇ ਜਲੰਧਰ ਵਾਪਸ ਪਰਤੇ

Gagan Oberoi

ਹੋਟਲ ‘ਚ ਔਰਤ ਨੂੰ ਬਲੈਕਮੇਲ ਕਰਦੇ ਫੜਿਆ ਗਿਆ ਬਠਿੰਡੇ ਦਾ ਡੀਐਸਪੀ

Gagan Oberoi

Leave a Comment