Punjab

ਧੀ-ਪੁੱਤ ਵੀ ਅਮਰੀਕਾ ਤੋਂ ਪੁੱਜੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ, ਪਿਤਾ ਦੇ ਨਾਲ ਬਸੰਤੀ ਰੰਗ ‘ਚ ਰੰਗੇ ਗਏ

ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਗਾਰਡ ਆਫਨ ਆਨਰ ਤੋਂ ਬਾਅਦ ਉਨ੍ਹਾਂ ਪੰਜਾਬ ਸਕੱਤਰੇਤ ‘ਚ ਮੁੱਖ ਮੰਤਰੀ ਵਜੋਂ ਕਾਰਜ ਭਾਰ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸਹੁੰ ਚੁੱਕ ਸਮਾਗਮ ‘ਚ ਉਨ੍ਹਾਂ ਦੇ ਅਮਰੀਕਾ ਤੋਂ ਆਏ ਪੁੱਤਰ ਦਿਲਸ਼ਾਨ ਮਾਨ (17 ਸਾਲ) ਤੇ ਧੀ ਸੀਰਤ ਮਾਨ (21 ਸਾਲ) ਵੀ ਖਿੱਚ ਦਾ ਕੇਂਦਰ ਰਹੇ। ਦੋਵੇਂ ਬੱਚੇ ਕਾਫੀ ਖੁਸ਼ ਨਜ਼ਰ ਆਏ ਤੇ ਪਿਤਾ ਦੇ ਨਾਲ ਬਸੰਤੀ ਰੰਗ ‘ਚ ਰੰਗੇ ਗਏ। ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਪੰਜਾਬ ਨਹੀਂ ਆਏ ਪਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਸਬੰਧੀ ਉਨ੍ਹਾਂ ਦਾ ਬਿਆਨ ਜ਼ਰੂਰ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮਾਨ ਦੀ ਜਿੱਤ ਲਈ ਅਰਦਾਸ ਕਰਦੇ ਰਹੇ ਹਨ। ਇੰਦਰਪ੍ਰੀਤ ਨਾਲ ਭਗਵੰਤ ਮਾਨ ਦਾ ਸਾਲ 2015 ‘ਚ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਬੱਚੇ ਤੇ ਉਹ ਅਮਰੀਕਾ ਚਲੇ ਗਏ ਸਨ।

Related posts

ਪੰਜਾਬ ਸਰਕਾਰ ਨੇ 31 ਅਪ੍ਰੈਲ ਤੱਕ ਬੱਸ ਅਪਰੇਟਰਾਂ ਨੂੰ 100% ਟੈਕਸ ਤੋਂ ਦਿੱਤੀ ਛੋਟ

Gagan Oberoi

ਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ? ਪੜ੍ਹੋ ਕੇਂਦਰੀ ਕਾਨੂੰਨ ਮੰਤਰੀ ਦਾ ਜਵਾਬ

Gagan Oberoi

ਜਪ੍ਹਉ ਜਿਨੁ ਅਰਜੁਨ ਦੇਵ ਗੁਰੂ

Gagan Oberoi

Leave a Comment