International

ਸਿੰਧੂ ਜਲ ਕਮਿਸ਼ਨ ਦੀ ਸਾਲਾਨਾ ਮੀਟਿੰਗ ਲਈ 10 ਮੈਂਬਰੀ ਭਾਰਤੀ ਵਫ਼ਦ ਪਹੁੰਚਿਆ ਪਾਕਿਸਤਾਨ, ਤਿੰਨ ਮਹਿਲਾ ਅਧਿਕਾਰੀ ਵੀ ਸ਼ਾਮਲ

 ਅੱਤਵਾਦ ਸਮੇਤ ਹੋਰ ਮੁੱਦਿਆਂ ‘ਤੇ ਜਾਰੀ ਤਣਾਅ ਦਰਮਿਆਨ ਸਥਾਈ ਸਿੰਧ ਜਲ ਕਮਿਸ਼ਨ (ਪੀਸੀਆਈਡਬਲਯੂ) ਦੀ ਸਾਲਾਨਾ ਬੈਠਕ ਲਈ 10 ਮੈਂਬਰੀ ਭਾਰਤੀ ਵਫ਼ਦ ਪਾਕਿਸਤਾਨ ਪਹੁੰਚ ਗਿਆ ਹੈ। ਦੋਵੇਂ ਧਿਰਾਂ ਮੌਜੂਦਾ ਸੀਜ਼ਨ ਵਿੱਚ ਨਦੀ ਦੇ ਵਹਾਅ ਸਮੇਤ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਭਵਿੱਖ ਦੇ ਪ੍ਰੋਗਰਾਮਾਂ, ਮੀਟਿੰਗਾਂ ਅਤੇ ਨਿਰੀਖਣਾਂ ਨੂੰ ਅੰਤਿਮ ਰੂਪ ਦੇਣਗੇ।

ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ ਭਾਰਤ ਦੇ ਸਿੰਧ ਜਲ ਕਮਿਸ਼ਨਰ ਦੀ ਅਗਵਾਈ ਵਿੱਚ ਵਫ਼ਦ PCIW ਦੀ ਸਾਲਾਨਾ ਮੀਟਿੰਗ ਲਈ ਸੋਮਵਾਰ ਨੂੰ ਵਾਹਗਾ ਸਰਹੱਦ ਰਾਹੀਂ ਇਸਲਾਮਾਬਾਦ ਪਹੁੰਚਿਆ, ਜਿਸ ਦੀ ਅਗਵਾਈ ਭਾਰਤੀ ਕਮਿਸ਼ਨਰ ਪੀਕੇ ਸਕਸੈਨਾ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਵਫ਼ਦ ਵਿੱਚ ਤਿੰਨ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। 1 ਤੋਂ 3 ਮਾਰਚ ਤਕ ਚੱਲੀ ਇਸ ਮੀਟਿੰਗ ਦਾ ਆਯੋਜਨ 1960 ਦੀ ਸਿੰਧੂ ਜਲ ਸੰਧੀ ਤਹਿਤ ਪਾਕਿਸਤਾਨ ਦੇ ਸਿੰਧ ਜਲ ਕਮਿਸ਼ਨਰ ਦਫ਼ਤਰ ਵੱਲੋਂ ਕੀਤਾ ਗਿਆ ਹੈ।

ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਅਧਿਕਾਰੀ ਮੌਜੂਦਾ ਸੀਜ਼ਨ ਦੌਰਾਨ ਦਰਿਆ ਦੇ ਵਹਾਅ ਬਾਰੇ ਅਗਾਊਂ ਜਾਣਕਾਰੀ ਦੇ ਆਦਾਨ-ਪ੍ਰਦਾਨ ਤੇ ਸਤਲੁਜ ਦਰਿਆ ਵਿਚ ਪਾਣੀ ਦੇ ਵਹਾਅ ਨੂੰ ਮੁਕਤ ਰੱਖਣ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ। ਉਸਨੇ ਕਿਹਾ, “ਭਾਰਤੀ ਵਫ਼ਦ ਦੇ ਮੈਂਬਰਾਂ ਦੀ ਕਿਸੇ ਵੀ ਖੇਤਰ ਦਾ ਦੌਰਾ/ਨਿਰੀਖਣ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਉਹ ਸਿਰਫ਼ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹਨ

ਜੰਮੂ-ਕਸ਼ਮੀਰ ਦੇ ਚਨਾਬ ਬੇਸਿਨ ਵਿੱਚ ਪਾਕਲ ਦੁਲ (1,000 ਮੈਗਾਵਾਟ) ਅਤੇ ਲੋਅਰ ਕਾਲਨਈ (48 ਮੈਗਾਵਾਟ) ਪਣਬਿਜਲੀ ਪ੍ਰਾਜੈਕਟਾਂ ‘ਤੇ ਪਾਕਿਸਤਾਨ ਦੇ ਇਤਰਾਜ਼ਾਂ ਬਾਰੇ ਪਹਿਲਾਂ ਹੀ ਚਰਚਾ ਚੱਲ ਰਹੀ ਹੈ। ਪਾਕਿਸਤਾਨ ਨੇ 10 ਹੋਰ ਪਣਬਿਜਲੀ ਪ੍ਰਾਜੈਕਟਾਂ ‘ਤੇ ਵੀ ਚਿੰਤਾ ਪ੍ਰਗਟਾਈ ਹੈ। “ਇਸ ਲਈ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ PCIW ਮੀਟਿੰਗ ਦਾ ਹਿੱਸਾ ਬਣਾਇਆ ਗਿਆ ਹੈ। ਸਈਅਦ ਮੁਹੰਮਦ ਮੇਹਰ ਅਲੀ ਸ਼ਾਹ ਦੀ ਅਗਵਾਈ ਵਾਲੀ ਪਾਕਿਸਤਾਨ ਸਿੰਧ ਜਲ ਕਮਿਸ਼ਨ ਦੀ ਟੀਮ ਮੀਟਿੰਗ ਦੌਰਾਨ ਆਪਣੇ ਇਤਰਾਜ਼ਾਂ ਨੂੰ ਦੁਹਰਾਏਗੀ ਅਤੇ ਭਾਰਤੀ ਵਫ਼ਦ ਦਾ ਪੱਖ ਜਾਣਨਾ ਚਾਹੇਗੀ।

Related posts

Celebrate the Year of the Snake with Vaughan!

Gagan Oberoi

ਕੋਰੋਨਾ ਵਾਇਰਸ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਤੋਂ ਸੁਚੇਤ ਰਹੋ : ਵਿਸ਼ਵ ਸਿਹਤ ਸੰਗਠਨ

Gagan Oberoi

U.S. and Canada Impose Sanctions Amid Escalating Middle East Conflict

Gagan Oberoi

Leave a Comment