Canada

ਬਹਿਸ ਤੋਂ ਬਾਅਦ ਹਾਊਸ ਆਫ ਕਾਮਨਜ਼ ਨੇ ਪਾਸ ਕੀਤਾ ਐਮਰਜੰਸੀ ਐਕਟ ਮਤਾ

ਓਟਵਾ ਤੇ ਕਈ ਹੋਰਨਾਂ ਬਾਰਡਰ ਲਾਂਘਿਆਂ ਉੱਤੇ ਲਾਏ ਗਏ ਬਲਾਕੇਡਜ਼ ਨੂੰ ਖਤਮ ਕਰਨ ਲਈ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਿਆਂਦੇ ਗਏ ਐਮਰਜੰਸੀ ਐਕਟ ਤਹਿਤ ਵਿਲੱਖਣ ਤੇ ਆਰਜ਼ੀ ਮਾਪਦੰਡਾਂ ਨੂੰ ਮਨਜ਼ੂਰੀ ਦੇਣ ਲਈ ਹਾਊਸ ਆਫ ਕਾਮਨਜ਼ ਵੱਲੋਂ ਮਤੇ ਉੱਤੇ ਮੋਹਰ ਲਾ ਦਿੱਤੀ ਗਈ ਹੈ।
ਇਹ ਮਤਾ 151 ਦੇ ਮੁਕਾਬਲੇ 185 ਵੋਟਾਂ ਨਾਲ ਪਾਸ ਹੋਇਆ। ਘੱਟ ਗਿਣਤੀ ਲਿਬਰਲ ਸਰਕਾਰ ਦੇ ਨਾਲ ਐਨਡੀਪੀ ਵੱਲੋਂ ਮਤੇ ਦੇ ਪੱਖ ਵਿੱਚ ਵੋਟ ਪਾਈ ਗਈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇਸ ਮਤੇ ਦਾ ਸਮਰਥਨ ਕੀਤਾ ਜਾਵੇਗਾ। ਪਰ ਜਿਵੇਂ ਹੀ ਇਹ ਤੈਅ ਹੋਇਆ ਕਿ ਕੌਨਵੌਏ ਦੇ ਮੈਂਬਰਾਂ ਵੱਲੋਂ ਓਟਵਾ ਤੇ ਬਾਰਡਰ ਕਰੌਸਿੰਗ ਤੋਂ ਪਾਸੇ ਹੋਣ ਦਾ ਫੈਸਲਾ ਕੀਤਾ ਗਿਆ ਹੈ ਤੇ ਹੁਣ ਇਨ੍ਹਾਂ ਮਾਪਦੰਡਾਂ ਦੀ ਲੋੜ ਨਹੀਂ ਤਾਂ ਐਨਡੀਪੀ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ।
ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੁਆ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਇਹ ਵੀ ਸੰਭਾਵਨਾ ਹੈ ਕਿ ਸੈਨੇਟ ਵੱਲੋਂ ਸਰਕਾਰ ਦੀ ਬੇਨਤੀ ਉੱਤੇ ਮਤੇ ਦੇ ਹੱਕ ਵਿੱਚ ਵੋਟ ਪਾਈ ਜਾਵੇਗੀ। ਕਿਸੇ ਵੀ ਵੇਲੇ ਸੈਨੇਟ, ਹਾਊਸ ਜਾਂ ਸਰਕਾਰ ਵੱਲੋਂ ਇਹ ਸਮਰਥਨ ਵਾਪਿਸ ਲਿਆ ਜਾ ਸਕਦਾ ਹੈ ਤੇ ਐਮਰਜੰਸੀ ਲਾਅ ਵਿੱਚੋਂ ਮਿਲਣ ਵਾਲੀਆਂ ਵਿਲੱਖਣ ਸ਼ਕਤੀਆਂ ਖਤਮ ਹੋ ਸਕਦੀਆਂ ਹਨ।

Related posts

Gujarat: Liquor valued at Rs 41.13 lakh seized

Gagan Oberoi

ਜਦੋਂ ਤੱਕ ਕੈਨੇਡਾ ਵਿਚ 75 ਫੀਸਦੀ ਲੋਕਾਂ ਨੂੰ ਦੋਵੇਂ ਡੋਜ਼ਾਂ ਨਹੀਂ ਲੱਗ ਜਾਣਗੀਆਂ ਉਦੋਂ ਤੱਕ ਸਰਹੱਦੀ ਪਾਬੰਦੀਆਂ ਨਹੀਂ ਖੁੱਲ੍ਹਣਗੀਆਂ : ਟਰੂਡੋ

Gagan Oberoi

Mississauga Man Charged in Human Trafficking Case; Police Seek Additional Victims

Gagan Oberoi

Leave a Comment