Canada

ਵਿਵਾਦਾਂ ‘ਚ ਘਿਰੇ ਐਲਨ ਮਸਕ, ਹਿਟਲਰ ਨਾਲ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ

ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ‘ਚੋਂ ਇੱਕ ਐਲਨ ਮਸਕ  (Elon Musk) ਟਵਿਟਰ ‘ਤੇ ਕਾਫੀ ਸਰਗਰਮ ਹਨ। ਉਹ ਵੱਖ-ਵੱਖ ਮੁੱਦਿਆਂ ‘ਤੇ ਟਵੀਟ ਕਰਦੇ ਰਹਿੰਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਟਵੀਟ ਹੰਗਾਮਾ ਵੀ ਕਰ ਦਿੰਦੇ ਹਨ। ਬੁੱਧਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ। ਦਰਅਸਲ, ਐਲਨ ਮਸਕ ਨੇ ਇੱਕ ਟਵੀਟ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Cananada Prime Minister Justin Trudeau) ਦੀ ਤੁਲਨਾ ਹਿਟਲਰ ਨਾਲ ਕੀਤੀ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਆਓ ਜਾਣਦੇ ਹਾਂ ਪੂਰਾ ਮਾਮਲਾ।

ਟਵੀਟ ਕਿਉਂ ਕੀਤਾ
ਐਲਨ ਮਸਕ ਨੇ ਬੁੱਧਵਾਰ ਨੂੰ ਇਹ ਟਵੀਟ ਕੀਤਾ। ਉਨ੍ਹਾਂ ਨੇ ਇਹ ਟਵੀਟ ਟਰੱਕਾਂ ਦੇ ਵਿਰੋਧ ਦੇ ਸਮਰਥਨ ‘ਚ ਕੀਤਾ ਸੀ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਬਿਨਾਂ ਕੁਝ ਦੱਸੇ ਆਪਣਾ ਟਵੀਟ ਡਿਲੀਟ ਕਰ ਦਿੱਤਾ।ਟਵੀਟ ਵਿੱਚ ਕੀ ਸੀ
ਟੈਸਲਾ ਦੇ ਮੁੱਖ ਕਾਰਜਕਾਰੀ ਐਲਨ ਮਸਕ ਨੇ ਵੀ ਜਨਵਰੀ ਵਿੱਚ ਕੈਨੇਡੀਅਨ ਟਰੱਕਰਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ। ਉਦੋਂ ਟਰੱਕਾਂ ਵਾਲਿਆਂ ਨੇ ਕੈਨੇਡਾ ਸਰਕਾਰ ਦੀ ਸਿਹਤ ਨੀਤੀ ਦੇ ਵਿਰੋਧ ਵਿੱਚ ਬੰਦ ਦਾ ਐਲਾਨ ਕੀਤਾ ਸੀ ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਮਸਕ ਨੇ ਉਨ੍ਹਾਂ ਦੇ ਸਮਰਥਨ ‘ਚ ਇਕ ਵਾਰ ਫਿਰ ਟਵੀਟ ਕੀਤਾ। ਇਸ ਵਾਰ ਉਨ੍ਹਾਂ ਨੇ ਇੱਕ ਮੀਮ ਫੋਟੋ ਸ਼ੇਅਰ ਕੀਤੀ ਹੈ। ਉਸ ਮੀਮ ‘ਚ ਹਿਟਲਰ ਦੀ ਫੋਟੋ ਸੀ ਤੇ ਉਸ ‘ਤੇ ਲਿਖਿਆ ਸੀ ਕਿ ‘ਮੇਰੀ ਤੁਲਨਾ ਜਸਟਿਨ ਨਾਲ ਕਰਨਾ ਬੰਦ ਕਰੋ’। ਹੇਠਾਂ ਲਿਖਿਆ ਸੀ I had a Budget।

ਬਾਅਦ ਵਿੱਚ ਇਹ ਮੁੱਦਾ ਵੱਡਾ ਹੋ ਗਿਆ ਤੇ ਇਹ ਟਵੀਟ ਯੂਐਸ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਵਿੱਚ ਵੀ ਆਇਆ। ਇਸ ਟਵੀਟ ਲਈ ਵੱਡੀ ਗਿਣਤੀ ਲੋਕ ਮਸਕ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕਾਂ ਨੇ ਇਸ ਗਲਤੀ ਲਈ ਮਸਕ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ। ਅਮਰੀਕੀ ਯਹੂਦੀ ਕਮੇਟੀ ਨੇ ਵੀ ਇਸ ਕੰਮ ਦੀ ਆਲੋਚਨਾ ਕੀਤੀ ਹੈ ਤੇ ਮਸਕ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

Related posts

ਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸ 542 ਤੱਕ ਪਹੁੰਚੇ

Gagan Oberoi

ਮੇਰੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ : ਫੋਰਡ

Gagan Oberoi

Modi and Putin to Hold Key Talks at SCO Summit in China

Gagan Oberoi

Leave a Comment