National

ਸੁਖਬੀਰ ਨੇ ਕਾਂਗਰਸ ਦੇ ਪੰਜੇ ਨੂੰ ਦੱਸਿਆ ਖੂਨੀ ਪੰਜਾ, ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ‘ਤੇ ਕੀਤੇ ਤਿੱਖੇ ਹਮਲੇ

ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਸੁਖਬੀਰ ਬਾਦਲ ਪਹਿਲਾਂ ਹੀ ਨਵਜੋਤ ਸਿੱਧੂ ਨੂੰ ‘ਮਿਸ ਗਾਈਡਿਡ ਮਿਜ਼ਾਈਲ’ ਕਹਿ ਕੇ ਸੰਬੋਧਨ ਕਰ ਚੁੱਕੇ ਹਨ ਤੇ ਹੁਣ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ‘ਚ ਧੂਰੀ ਰੈਲੀ ਦੌਰਾਨ ਮੰਚ ਤੋੰ ਬੋਲਣ ਤੋੰ ਸਾਫ਼ ਇਨਕਾਰ ਕਰਨ ਦੇ ਸਵਾਲ ‘ਤੇ ਉਨ੍ਹਾਂ ਨੇ ਸਿੱਧੂ ਨੂੰ ‘ਹਿਊਮਨ ਬੰਬ’ ਆਖਦਿਆਂ ਕਿਹਾ ਕਿ ਸਿੱਧੂ ਇੱਕ ਦਿਨ ਕਾਂਗਰਸ ਪਾਰਟੀ ਨੂੰ ਖਤਮ ਕਰ ਦੇਣਗੇ ਤੇ ਕਾਂਗਰਸ ਦੇ ਪੱਲੇ ਕੁੱਝ ਵੀ ਨਹੀੰ ਬਚੇਗਾ। ਸੁਖਬੀਰ ਬਾਦਲ ਅੱਜ ਇੱਥੇ ਵਿਧਾਨ ਸਭਾ ਹਲਕਾ ਸੰਗਰੂਰ ਤੋੰ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ‘ਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਲੰਮੇ ਹੱਥੀੰ ਲੈਦਿਆਂ ਕਿਹਾ ਕਿ ਪੰਜਾਬ ਦੇ ਬਾਹਰ ਦੇ ਜੰਮਪਲ ਵਿਅਕਤੀ ਤੋੰ ਪੰਜਾਬ ਦੇ ਲੋਕ ਭਲਾਈ ਦੀ ਆਸ ਨਹੀੰ ਰੱਖ ਸਕਦੇ ਹਨ। ਇਸ ਲਈ ਸੂਬੇ ਦੇ ਲੋਕ ਕੇਜਰੀਵਾਲ ਨੂੰ ਮੂੰਹ ਨਹੀੰ ਲਗਾਉਣਗੇ। ਇਸ ਮੌਕੇ ਉਨ੍ਹਾਂ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਇੱਕ ਹੋਰ ਸਵਾਲ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਚਰਨਜੀਤ ਚੰਨੀ ਦਾ ਖੇਡ ਖਤਮ ਹੋ ਚੁੱਕੀ ਹੈ ਇਸ ਲਈ ਚੰਨੀ ਨੂੰ ਆਪਣੀਆਂ ਦੋਵੇਂ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਕੇ ਵੱਡੀ ਨਾਮੋਸ਼ੀ ਝੱਲਣੀ ਪਵੇਗੀ। ਇਸ ਤੋੰ ਪਹਿਲਾਂ ਭਰਵੀੰ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੜਾਈ ਪੰਜਾਬ ਅਤੇ ਦਿੱਲੀ ਵਿਚਾਲੇ ਹੈ ਕਿਉਂਕਿ ਐਸ.ਵਾਈ.ਐਲ ਨਹਿਰ ਬਣਾ ਕੇ ਪੰਜਾਬ ਦਾ ਪਾਣੀ ਦਿੱਲੀ ਨੂੰ ਦੇਣ ਲਈ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਇਰ ਕਰਨ ਵਾਲਾ ਕੇਜਰੀਵਾਲ ਹੀ ਹੈ ਅਤੇ ਦੂਜੇ ਪਾਸੇ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਦਾ ਖੂਨੀ ਪੰਜਾ ਹੈ ਜਿਨ੍ਹਾਂ ਦੋਵਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਗੋਲਡੀ ਦੇ ਵਿਰੋਧੀ ਉਮੀਦਵਾਰਾਂ ਬਾਰੇ ਕਿਹਾ ਕਿ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਢਾਹ ਦਿੱਤੇ ਜਦੋਂਕਿ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਚੋਣਾਂ ਤੋੰ ਬਾਅਦ ਹਲਕੇ ‘ਚੋੰ ‘ਤਿੱਤਰ’ ਹੋ ਜਾਣਗੇ। ਇਸ ਮੌਕੇ ਵਿਨਰਜੀਤ ਗੋਲਡੀ, ਪ੍ਰਕਾਸ਼ ਚੰਦ ਗਰਗ, ਰਵਿੰਦਰ ਚੀਮਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਠੇਕੇਦਾਰ ਰਵਿੰਦਰ ਸਿੰਘ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Related posts

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪੀੜਤਾਂ ਦੀ ਸਾਰ ਲੈਣ ਪਹੁੰਚਣਗੇ ਕੈਪਟਨ ਅਮਰਿੰਦਰ

Gagan Oberoi

ਜਲਦੀ ਹੀ ਰੁਕਣ ਲੱਗੇਗੀ ਕੋਰੋਨਾ ਦੀ ਤੀਜੀ ਲਹਿਰ ਦੀ ਰਫਤਾਰ

Gagan Oberoi

Pakistan Monsoon Floods Kill Over 350 in Three Days, Thousands Displaced

Gagan Oberoi

Leave a Comment