International

ਰੂਸ ਤੇ ਯੂਕਰੇਨ ਵਿਚਾਲੇ ਤਣਾਅ ਨੂੰ ਹੋਰ ਭੜਕਾਉਣਾ ਚਾਹੁੰਦੈ ਅਮਰੀਕਾ, ਜਾਣੋ ਕੀ ਹੈ ਮਾਮਲਾ ਤੇ ਮਾਹਿਰਾਂ ਦੀ ਰਾਏ

ਰੂਸ ਤੇ ਯੂਕਰੇਨ ਵਿਚਾਲੇ ਛਿੜਿਆ ਵਿਵਾਦ ਜਿੱਥੇ ਇੱਕ ਪਾਸੇ ਕ੍ਰੀਮੀਆ ਬਣ ਗਿਆ ਹੈ ਉੱਥੇ ਹੀ ਦੂਜੇ ਪਾਸੇ ਨਾਟੋ ਵੀ ਬਣ ਗਿਆ ਹੈ। ਇਸ ਤੋਂਂ ਇਲਾਵਾ ਤੀਜਾ ਕਾਰਨ ਯੂਰਪ ਨੂੰ ਰੂਸ ਦੀ ਗੈਸ ਤੇ ਤੇਲ ਦੀ ਸਪਲਾਈ ਹੈ। ਫਿਲਹਾਲ ਇਹ ਮਸਲਾ ਸਭ ਤੋਂ ਵੱਡਾ ਹੈ ਤੇ ਅਮਰੀਕਾ ਇਸ ਕਾਰਨ ਨੂੰ ਲੁਕਾ ਕੇ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਥਿਤ ਸੈਂਟਰ ਫਾਰ ਰਸ਼ੀਅਨ, ਸੈਂਟਰਲ ਏਸ਼ੀਅਨ ਸਟੱਡੀਜ਼, ਸੈਂਟਰਲ ਏਸ਼ੀਅਨ ਸਟੱਡੀਜ਼ (CR&CAS) ਦੀ ਪ੍ਰੋਫ਼ੈਸਰ ਅਨੁਰਾਧਾ ਸ਼ਿਨੋਏ ਦਾ ਇਹੀ ਮੰਨਣਾ ਹੈ।

ਪ੍ਰੋਫੈਸਰ ਸ਼ਿਨੋਏ ਦਾ ਕਹਿਣਾ ਹੈ ਕਿ ਪੂਰਾ ਯੂਰਪ ਰੂਸ ਦੀ ਗੈਸ ਤੇ ਤੇਲ ਦੀ ਸਪਲਾਈ ’ਤੇ ਨਿਰਭਰ ਕਰਦਾ ਹੈ। ਅਮਰੀਕਾ ਇਸ ਤਣਾਅ ਦੇ ਬਹਾਨੇ ਚਾਹੁੰਦਾ ਹੈ ਕਿ ਯੂਰਪ ਨੂੰ ਜਾਣ ਵਾਲੀ ਇਹ ਸਪਲਾਈ ਬੰਦ ਕਰ ਦਿੱਤੀ ਜਾਵੇ। ਉਨ੍ਹਾਂ ਮੁਤਾਬਕ ਅਮਰੀਕਾ ਕਿਤੇ ਨਾ ਕਿਤੇ ਇਹ ਚਾਹੁੰਦਾ ਹੈ ਕਿ ਰੂਸ ਤੋਂਂ ਯੂਰਪ ਨੂੰ ਜੋ ਗੈਸ ਤੇ ਤੇਲ ਦੀ ਸਪਲਾਈ ਹੋ ਰਹੀ ਹੈ, ਉਹ ਅਮਰੀਕਾ ਤੋਂਂਕੀਤੀ ਜਾਵੇ। ਅਮਰੀਕਾ, ਰੂਸ ਤੇ ਯੂਕਰੇਨ ਵਿਚਾਲੇ ਤਣਾਅ ਨੂੰ ਹੋਰ ਭੜਕਾਉਣਾ ਚਾਹੁੰਦਾ ਹੈ। ਕਿਤੇ ਨਾ ਕਿਤੇ ਅਮਰੀਕਾ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਅਮਰੀਕਾ ਨੇ ਯੂਰਪ ਦੀ ਸਭ ਤੋਂਂ ਵੱਡੀ ਅਰਥਵਿਵਸਥਾ ਜਰਮਨੀ ’ਤੇ ਰੂਸ ਦੀ ਸਟ੍ਰੀਮ-2 ਗੈਸ ਪਾਈਪਲਾਈਨ ਨੂੰ ਮਨਜ਼ੂਰੀ ਨਾ ਦੇਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵੀ ਇਸ ਮੁੱਦੇ ’ਤੇ ਯੂਰਪ ਦੇ ਕਈ ਹੋਰ ਦੇਸ਼ਾਂ ਨਾਲ ਜੁੜ ਗਿਆ ਹੈ। ਯੂਰਪ ਦੇ ਦੇਸ਼ ਅਮਰੀਕਾ ਨਾਲ ਮਿਲ ਕੇ ਜਰਮਨੀ ’ਤੇ ਇਸ ਗੈਸ ਪਾਈਪਲਾਈਨ ਨੂੰ ਮਨਜ਼ੂਰੀ ਨਾ ਦੇਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਕੁਦਰਤੀ ਗੈਸ ਦਾ ਸਭ ਤੋਂਂ ਵੱਡਾ ਉਤਪਾਦਕ ਹੈ। ਅਮਰੀਕਾ ਆਪਣੇ ਹਿੱਤਾਂ ਦੀ ਪੂਰਤੀ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਤਣਾਅ ਨੂੰ ਕਿਸੇ ਵੀ ਤਰੀਕੇ ਨਾਲ ਘਟਣ

Related posts

ਕੋਵੀਡ -19 ਐਮਰਜੈਂਸੀ ਫੰਡ 2-3 ਹਫਤਿਆਂ ‘ਚ ਬਹਾਲ ਕਰ ਦਿੱਤਾ ਜਾਵੇਗਾ : ਬਿਲ ਮੋਰਨੀਓ

Gagan Oberoi

Russia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਐਤਵਾਰ ਨੂੰ ਦੇਸ਼ ਦੇ ਲੁਹਾਂਸਕ ਖੇਤਰ ਦੇ ਗਵਰਨਰ ਸ਼ੈਰੀ ਗਾਈਡਾਈ ਨੇ ਇਹ ਜਾਣਕਾਰੀ ਦਿੱਤੀ। ਗੈਦਾਈ ਨੇ ਕਿਹਾ ਕਿ ਰੂਸ ਨੇ ਸ਼ਨਿਚਰਵਾਰ ਨੂੰ ਇਕ ਸਕੂਲ ‘ਤੇ ਬੰਬ ਸੁੱਟਿਆ ਜਿੱਥੇ ਲਗਭਗ 90 ਲੋਕਾਂ ਨੇ ਪਨਾਹ ਲਈ ਸੀ। ਇਨ੍ਹਾਂ ਵਿੱਚੋਂ 30 ਨੂੰ ਬਚਾ ਲਿਆ ਗਿਆ। ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਗੈਦਾਈ ਨੇ ਕਿਹਾ ਕਿ ਉਨ੍ਹਾਂ ‘ਚੋਂ 7 ਜ਼ਖਮੀ ਹੋਏ ਹਨ। ਖਾਰਕੀਵ ‘ਤੇ ਕਬਜ਼ਾ ਕਰਨ ਲਈ ਰੂਸੀ ਫੌਜ ਦੇ ਵੱਡੇ ਹਮਲੇ

Gagan Oberoi

ਸਿੱਖ ਪਾਇਲਟ ਜਸਪਾਲ ਸਿੰਘ ਲੰਡਨ ਤੋਂ ਆਕਸੀਜਨ ਕੰਸਨਟ੍ਰੇਟਰ ਲੈ ਕੇ ਭਾਰਤ ਪਹੁੰਚਿਆ

Gagan Oberoi

Leave a Comment