Punjab

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੰਜਾਬ ਦੇ MLA ਬਾਰੇ ਕੀਤਾ ਵੱਡਾ ਖੁਲਾਸਾ, ਲਾਏ ਧਮਕਾਉਣ ਦੇ ਦੋਸ਼

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸ਼ਨਿੱਚਰਵਾਰ ਨੂੰ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਕ ਵਿਧਾਇਕ ਉਨ੍ਹਾਂ ‘ਤੇ ਮਾਸੂਮ ਲੜਕੇ ਨੂੰ ਫਸਾਉਣ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਉਸ ਦਾ ਨਾਂ ਜਨਤਕ ਕਰ ਦਿੰਦਾ ਹਾਂ ਤਾਂ ਚੋਣਾਂ ‘ਚ ਕਿਸੇ ਪਾਰਟੀ ਦਾ 5 ਫੀਸਦੀ ਵੋਟ ਬੈਂਕ ਖਿਸਕ ਜਾਵੇਗਾ ਤੇ ਪੰਜਾਬ ਦੀ ਰਾਜਨੀਤੀ ‘ਚ ਭੂਚਾਲ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਮੇਲ ਜ਼ਰੀਏ ਸੁਪਰੀਮ ਕੋਰਟ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ।

ਸ਼ਨਿੱਚਰਵਾਰ ਨੂੰ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਫੋਨ ‘ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਹ ਇਸ ਸਭ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਜੇਕਰ ਮਹਿਲਾ ਕਮਿਸ਼ਨ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਭਾਰਤ ਸਰਕਾਰ ਨੂੰ ਸਾਰੇ ਕਮਿਸ਼ਨ ਬੰਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਮਾਮਲੇ ‘ਚ ਕਿਸੇ ਵੀ ਧਮਕੀ ਤੋਂ ਨਹੀਂ ਡਰੇਗੀ, ਜੋ ਵੀ ਹੋਵੇਗਾ, ਉਹ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰਨਗੇ।

ਉਨ੍ਹਾਂ ਦੱਸਿਆ ਕਿ ਮੇਰੇ ‘ਤੇ ਇਕ ਵਿਧਾਇਕ ਰਾਹੀਂ ਇਕ ਮਾਸੂਮ ਲੜਕੇ ਨੂੰ ਫਸਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਵਿਧਾਇਕ ਨੇ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਉਸ ਨੂੰ ਦੇਖ ਲਵੇਗਾ। ਗੁਲਾਟੀ ਨੇ ਕਿਹਾ ਕਿ ਜੇਕਰ ਮੈਂ ਵਿਧਾਇਕ ਦੇ ਨਾਂ ਦਾ ਖੁਲਾਸਾ ਕਰਦੀ ਹਾਂ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਆ ਜਾਵੇਗਾ। ਨਾਲ ਹੀ ਜੇਕਰ ਪਾਰਟੀ ਦਾ ਨਾਂ ਲਿਆ ਜਾਵੇ ਤਾਂ 5 ਫੀਸਦੀ ਤਕ ਵੋਟਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਕਰਨ ਦਾ ਸਮਾਂ ਨਹੀਂ ਆਇਆ ਹੈ।

ਮਨੀਸ਼ਾ ਗੁਲਾਟੀ ਉਦੋਂ ਸੁਰਖੀਆਂ ‘ਚ ਆਏ ਸਨ ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ। ਉਸ ਵੇਲੇ ਚੰਨੀ ‘ਤੇ Me Too ਦਾ ਇਲਜ਼ਾਮ ਲੱਗਾ ਸੀ। ਜਿਸ ‘ਚ ਉਨ੍ਹਾਂ ‘ਤੇ ਇਕ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਸੀ। ਹਾਲਾਂਕਿ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲਾ ਸੁਲਝਾਉਣ ਦੀ ਗੱਲ ਕਹੀ ਸੀ।

Related posts

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Rising Carjackings and Auto Theft Surge: How the GTA is Battling a Growing Crisis

Gagan Oberoi

Sangrur ByPoll Results 2022 : ‘ਆਪ’ ਦੇ ਗੜ੍ਹ ‘ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ, ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

Gagan Oberoi

Leave a Comment