ਅਲਬਰਟਾ -ਅਮਰੀਕਾ ਨੇ ਕੈਨੇਡਾ ਅਤੇ ਮੈਕਸਿਕੋ ਨਾਲ ਜੁੜੀਆਂ ਆਪਣੀਆਂ ਸਰਹੱਦਾਂ ’ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ, ਜਿਨ੍ਹਾਂ ਮੁਤਾਬਕ ਹੁਣ ਕੈਨੇਡੀਅਨ ਨਾਗਰਿਕਾਂ ਸਣੇ ਉਹ ਵਿਦੇਸ਼ੀ ਯਾਤਰੀ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨਹੀਂ ਲਈਆਂ। ਕੈਨੇਡਾ ਨੇ ਆਪਣੇ ਵਾਲੇ ਪਾਸੇ 15 ਜਨਵਰੀ ਤੋਂ ਹੀ ਇਹ ਨਿਯਮ ਲਾਗੂ ਕਰ ਦਿੱਤੇ ਸਨ।
22 ਜਨਵਰੀ ਤੋਂ ਲਾਗੂ ਹੋਏ ਨਵੇਂ ਨਿਯਮਾਂ ਮੁਤਾਬਕ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਆਉਣ ਵਾਲੇ ਟਰੱਕ ਡਰਾਈਵਰਾਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਵੈਕਸੀਨ ਲਾਜ਼ਮੀ ਕਰ ਦਿੱਤੀ ਗਈ ਹੈ। ਹੁਣ ਜਿਹੜਾ ਵੀ ਵਿਦੇਸ਼ੀ ਯਾਤਰੀ ਜ਼ਰੂਰੀ ਜਾਂ ਗ਼ੈਰ-ਯਾਤਰਾ ਲਈ ਅਮਰੀਕਾ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਰਹੱਦ ’ਤੇ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਹੋਵੇਗਾ।