ਲੰਡਨ -ਯੂਕੇ ਵਿੱਚ ਪਿਛਲੇ ਦਿਨਾਂ ਦੌਰਾਨ ਤੇਲ ਸਪਲਾਈ ਕਰਨ ਵਾਲੇ ਵਾਹਨ ਡਰਾਈਵਰਾਂ ਦੀ ਘਾਟ ਹੋਣ ਕਾਰਨ ਪੈਟਰੋਲ ਪੰਪਾਂ ‘ਤੇ ਤੇਲ ਦੀ ਕਮੀ ਹੋ ਰਹੀ ਹੈ। ਇਸ ਸਮੱਸਿਆ ਕਰਕੇ ਕੁਝ ਪੈਟਰੋਲ ਪੰਪ ਬੰਦ ਹੋਣ ਤੋਂ ਬਾਅਦ ਤੇਲ ਮੁੱਕਣ ਦੇ ਡਰ ਤੋਂ ਲੋਕਾਂ ਨੇ ਪੰਪਾਂ ਅੱਗੇ ਲਾਈਨਾਂ ਲਗਾ ਲਈਆਂ ਸਨ। ਜ਼ਿਆਦਾਤਰ ਪੈਟਰੋਲ ਪੰਪਾਂ ‘ਤੇ ਲੋਕਾਂ ਨੂੰ ਕੈਨਾਂ ਆਦਿ ਵਿੱਚ ਵੀ ਤੇਲ ਲਿਜਾਂਦਿਆਂ ਵੇਖਿਆ ਗਿਆ। ਇਸ ਸੰਕਟ ਦੇ ਚਲਦਿਆਂ ਤਕਰੀਬਨ 50% ਤੋਂ 90% ਪੈਟਰੋਲ ਪੰਪ ਤੇਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
previous post