
ਕਾਬੁਲ – ਤਾਲਿਬਾਨ ਦੀ ਅੰਤਿ੍ਰਮ ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਏਅਰਲਾਈਨਾਂ ਨੂੰ ਸਹੂਲਤ ਤੇ ਸੁਰੱਖਿਆ ਦੇਣਗੇ। ਅਜੇ ਤਕ ਕਾਬੁਲ ਏਅਰਪੋਰਟ ਉੱਤੇ ਰਾਹਤ ਸਮੱਗਰੀ ਲੈ ਕੇ ਹੀ ਜਹਾਜ਼ ਉਤਰ ਰਹੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕੁਝ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ, ਪਰ ਬਾਕੀ ਜਹਾਜ਼ ਓਥੇ ਨਹੀਂ ਜਾ ਰਹੇ।
ਇਸ ਸੰਬੰਧ ਵਿੱਚ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਕਾਹਰ ਬਲਖੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸਥਿਤੀ ਆਮ ਵਰਗੀ ਹੋ ਰਹੀ ਹੈ, ਅਜਿਹੀ ਸਥਿਤੀ ਵਿੱਚ ਪੜ੍ਹਨ ਜਾਂ ਕਾਰੋਬਾਰ ਕਰਨ ਲਈ ਲੋਕ ਬਾਹਰ ਜਾਣਾ ਚਾਹੁੰਦੇ ਹਨ। ਉਨ੍ਹਾਂ ਲਈ ਕੌਮਾਂਤਰੀ ਉਡਾਣਾਂ ਦੀ ਲੋੜ ਹੈ। ਅਸੀਂ ਅਜਿਹੀਆਂ ਸਾਰੀਆਂ ਉਡਾਣਾਂ ਦੇ ਆਉਣ-ਜਾਣ ਦੀਆਂ ਜ਼ਰੂਰੀ ਵਿਵਸਥਾਵਾਂ ਕਰ ਰਹੇ ਹਾਂ।
