Entertainment

ਰਣਜੀਤ ਬਾਵਾ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਏਟੀਐਸ ਨੇ ਜਾਂਚ ਸ਼ੁਰੂ ਕੀਤੀ

ਅੰਮ੍ਰਿਤਸਰ-  ਪੰਜਾਬੀ ਗਾਇਕ ਰਣਜੀਤ ਬਾਵਾ ਦੇ ਹੈਰੋਇਨ ਤਸਕਰ ਗੁਰਦੀਪ ਸਿੰਘ ਨਾਲ ਸਬੰਧ ਹੋਣ ਦੀ ਸ਼ਿਕਾਇਤ ’ਤੇ ਸਪੈਸ਼ਲ ਟਾਸਕ ਫੋਰਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਟੀਐਫ ਦੇ ਬੁਲਾਉਣ ’ਤੇ ਸ਼ਿਕਾਇਤਕਰਤਾ ਭਾਜਪਾ ਯੁਵਾ ਮੋਰਚੇ ਦੇ ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਅਸ਼ੋਕ ਸਰੀਨ ਨੇ ਐਸਟੀਐਫ ਨੂੰ ਸਬੂਤ ਪੇਸ਼ ਕੀਤੇ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸਟੀਐਫ ਨੇ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਬਾਅਦ ਵਿਚ ਗੁਰਦੀਪ ਦੀ ਨਿਸ਼ਾਨਦੇਹੀ ’ਤੇ ਐਸਟੀਐਫ ਨੇ ਭਾਰੀ ਮਾਤਰਾ ਵਿਚ ਹੋਰ ਹੈਰੋਇਨ ਬਰਾਮਦ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਐਸਟੀਐਫ ਦੇ ਡੀਐਸਪੀ ਅਰੁਣ ਸ਼ਰਮਾ ਨੇ ਕਿਹਾ ਕਿ ਜਦ ਬਾਵਾ ਵਿਦੇਸ਼ ਤੋਂ ਪਰਤੇਗਾ ਤਾਂ ਉਸ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਕੋਲੋਂ ਦਸਤਾਵੇਜ਼ ਮੰਗੇ ਜਾਣਗੇ ਜੋ ਉਸ ਨੇ ਨਸ਼ਾ ਤਸਕਰ ਗੁਰਪ੍ਰੀਤ ਸਿਘ ਦੀ ਕੋਠੀ ਅਤੇ ਫਾਰਮ ਹਾਊਸ ਵਿਚ ਗੀਤਾਂ ਦੀ ਸ਼ੂਟਿੰਗ ਲਈ ਪੈਸੇ ਦੇਣ ਦਾ ਐਗਰੀਮੈਂਟ ਕੀਤਾ ਸੀ।

Related posts

ਕਨਿਕਾ ਕਪੂਰ ਦੀ ਤੀਜੀ ਵਾਰ ਵੀ ਆਈ ਪਾਜ਼ੀਟਿਵ

Gagan Oberoi

Aashram 3 Trailer Out : ਆਸ਼ਰਮ 3 ਦੇ ਟ੍ਰੇਲਰ ‘ਚ ਨਜ਼ਰ ਆਇਆ ਈਸ਼ਾ ਗੁਪਤਾ ਦਾ ਸ਼ਾਨਦਾਰ ਰੂਪ

Gagan Oberoi

India’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀ

Gagan Oberoi

Leave a Comment