ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮੁੱਢਲੇ ਪੜਾਅ ਵਿੱਚ ਹਿੱਸਾ ਲੈਣ ਤੋਂ ਬਾਅਦ ਨਵੇਂ ਚੁਣੇ ਗਏ ਐਮਪੀਜ਼ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਉਨ੍ਹਾਂ ਦੀਆਂ ਭੂਮਿਕਾਵਾਂ ਕੀ ਹੋਣਗੀਆਂ।
ਹਾਊਸ ਆਫ ਕਾਮਨਜ਼ ਲਈ ਚੁਣੇ ਗਏ 52 ਨਵੇਂ ਮੈਂਬਰਾਂ ਵਿੱਚੋਂ 10 ਸੋਮਵਾਰ ਨੂੰ ਜਾਣ-ਪਛਾਣ ਵਾਲੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਾਰਲੀਆਮੈਂਟ ਹਿੱਲ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੇ ਜ਼ਰੂਰੀ ਕਾਗਜ਼ਾਤ ਭਰੇ, ਆਪਣੀਆਂ ਸਰਕਾਰੀ ਡਿਵਾਇਸਿਜ਼ ਕਾਇਮ ਕੀਤੀਆਂ ਤੇ ਇਹ ਸਮਝਿਆ ਕਿ ਉਨ੍ਹਾਂ ਦੇ ਕੰਮ ਕਾਜ ਦਾ ਕਿਹੜੀਆਂ ਗੱਲਾਂ ਹਿੱਸਾ ਰਹਿਣਗੀਆਂ। ਪਹਿਲੀ ਵਾਰੀ ਮਹਾਂਮਾਰੀ ਕਾਰਨ ਇਹ ਓਰੀਐਂਟੇਸ਼ਨ ਪ੍ਰੋਗਰਾਮ ਵਰਚੂਅਲੀ ਵੀ ਹੋਇਆ ਤੇ ਇਨ ਪਰਸਨ ਵੀ ਹੋਇਆ। ਹੁਣ ਤੱਕ ਰਜਿਸਟਰ ਕੀਤੇ 42 ਐਮਪੀਜ਼ ਵਿੱਚੋਂ ਸਿਰਫ ਛੇ ਨੇ ਇਸ ਪ੍ਰੋਗਰਾਮ ਵਿੱਚ ਆਨਲਾਈਨ ਹਿੱਸਾ ਲੈਣ ਦਾ ਫੈਸਲਾ ਕੀਤਾ।
ਪਹਿਲੇ ਦਿਨ ਐਮਪੀਜ਼ ਨੇ ਵੈਸਟ ਬਲਾਕ ਦਾ ਦੌਰਾ ਕੀਤਾ ਤੇ ਹਾਊਸ ਆਫ ਕਾਮਨਜ਼ ਦਾ ਚੇਂਬਰ ਵੇਖਿਆ।ਓਰੀਐਂਟੇਸਨ ਦੇ ਦੂਜੇ ਦਿਨ ਇਨ੍ਹਾਂ ਐਮਪੀਜ਼ ਨੂੰ ਉਨ੍ਹਾਂ ਦੀਆਂ ਮੈਨੇਜੇਰੀਅਲ ਡਿਊਟੀਜ਼ ਦੱਸੀਆਂ ਜਾਣਗੀਆਂ। ਇਸ ਤੋਂ ਇਲਾਵਾ ਹਾਊਸ ਆਫ ਕਾਮਨਜ਼ ਵਿੱਚ ਕੰਮ ਵਾਲੀ ਥਾਂ ਉੱਤੇ ਤੰਗ ਪਰੇਸ਼ਾਨ ਕੀਤੇ ਜਾਣ ਤੇ ਹਿੰਸਾਂ ਦੀ ਰੋਕਥਾਮ ਬਾਰੇ ਟਰੇਨਿੰਗ ਸੈਸ਼ਨ ਵੀ ਕਰੇਗਾ।