International

ਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆ

ਦੁਬਈ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਖੂਨ-ਖਰਾਬਾ ਰੋਕਣ ਲਈ ਉਨ੍ਹਾਂ ਵਾਸਤੇ ਇਹ ਹੀ ਰਸਤਾ ਬਚਿਆ ਸੀ ਕਿ ਉਹ ਅਫਗਾਨਿਸਤਾਨ ਛੱਡ ਦੇਣ। ਤਾਜੀਕਿਸਤਾਨ ਦੇ ਰਾਜਦੂਤ ਵੱਲੋਂ ਗਨੀ ’ਤੇ ਲਗਾਏ ਗਏ ਦੋਸ਼ ਕਿ ਉਹ ਦੇਸ਼ ਛੱਡਣ ਵੇਲੇ ਲੱਖਾਂ ਡਾਲਰ ਆਪਣੇ ਨਾਲ ਲੈ ਗਏ ਹਨ, ਦੇ ਜਵਾਬ ਵਿੱਚ ਅਸ਼ਰਫ ਗਨੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਫੇਸਬੁੱਕ ’ਤੇ ਅਪਲੋਡ ਕੀਤੀ ਵੀਡੀਓ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਯੂਏਈ (ਸੰਯੁਕਤ ਅਰਬ ਅਮੀਰਾਤ) ਵਿੱਚ ਹੀ ਹਨ।

Related posts

ਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾ

Gagan Oberoi

ਵਿਸ਼ਵ ਭਰ ‘ਚ 82 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ

Gagan Oberoi

ਚੀਨੀ ਖੋਜਕਾਰਾਂ ਨੇ ਚਮਗਾਦੜਾਂ ‘ਚ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਹੋਣ ਦਾ ਕੀਤਾ ਦਾਅਵਾ

Gagan Oberoi

Leave a Comment