ਅਜਨਾਲਾ – ਜੇਲ ਤੋਂ ਜ਼ਮਾਨਤ ‘ਤੇ ਛੁੱਟੇ ਖਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਵਾਸੀ ਕੰਦੋਵਾਲੀਆ ਸਣੇ ਤਿੰਨ ਲੋਕਾਂ ‘ਤੇ ਮੰਗਲਵਾਰ ਦੀ ਰਾਤ 8 ਵਜੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਵਿਚ ਚਾਰ ਨੌਜਵਾਨ ਸ਼ਾਮਲ ਸਨ। ਉਹ ਚਿੱਟੇ ਰੰਗ ਦੀ ਕ੍ਰੇਟਾ ਵਿਚ ਆਏ ਸਨ।
ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ, ਏ.ਡੀ.ਸੀ.ਪੀ. ਸੰਦੀਪ ਮਲਿਕ ਮੌਕੇ ‘ਤੇ ਪਹੁੰਚੇ। ਅਸ਼ੰਕਾ ਹੈ ਕਿ ਤਿਹਾੜ ਜੇਲ ਵਿਚ ਬੰਦ ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਇਸ ਵਾਰਦਾਤ ਨੂੰ ਆਪਣੇ ਗੁਰਗਿਆਂ ਰਾਹੀਂ ਅੰਜਾਮ ਦਿੱਤਾ ਹੈ ਕਿਉਂਕਿ ਜੱਗੂ ਦਾ ਪਿਛਲੇ ਕਈ ਸਾਲਾਂ ਤੋਂ ਰਾਣਾ ਨਾਲ ਵਿਵਾਦ ਚੱਲ ਰਿਹਾ ਸੀ। ਦਰਅਸਲ ਅਟਾਰੀ ਦੇ ਕੋਲ ਰਹਿਣ ਵਾਲਾ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਆਪਣੇ ਦੋਸਤ ਅਕਾਲੀ ਦਲ ਬਾਦਲ ਦੇ ਸਟੂਡੈਂਟ ਵਿੰਗ ਦੇ ਪ੍ਰਧਾਨ ਤੇਜਵੀਰ ਸਿੰਘ ਦੇ ਨਾਲ ਕਿਸੇ ਰਿਸ਼ਤੇਦਾਰ ਦਾ ਹਾਲ ਪੁੱਛਣ ਮਜੀਠਾ ਰੋਡ ਸਥਿਤ ਕੇ.ਡੀ. ਹਸਪਤਾਲ ਪਹੁੰਚਿਆ ਸੀ।