ਭਾਰਤ ਤੋਂ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਹੁਣ 10 ਦਿਨਾਂ ਲਈ ਹੋਟਲ ‘ਚ ਕੁਆਰੰਟਾਈਨ ‘ਚ ਨਹੀਂ ਰਹਿਣਾ ਪਵੇਗਾ। ਇਸ ਦਾ ਕਾਰਨ ਹੈ ਕਿ ਹੁਣ ਯੂਕੇ ਨੇ ਭਾਰਤ ਨੂੰ ਆਪਣੀ ‘ਲਾਲ’ ਸੂਚੀ ਤੋਂ ਕੱਢ ਦਿੱਤਾ ਹੈ। ਭਾਰਤ ਨੂੰ ਹੁਣ ‘ਅੰਬਰ’ ਸੂਚੀ ‘ਚ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਯਾਤਰਾ ਲਈ ਬ੍ਰਿਟੇਨ ਦੇ ਟ੍ਰੈਫਿਕ ਲਾਈਟ ਸਿਸਟਮ ਤਹਿਤ ‘ਅੰਬਰ’ ਲਿਸਟ ਵਾਲੇ ਦੇਸ਼ਾਂ ਤੋਂ ਪਰਤਣ ਦਾ ਮਤਲਬ ਹੈ ਘਰ ‘ਚ 10 ਦਿਨਾਂ ਲਈ ਕੁਆਰੰਟਾਈਨ ਹੋਣਾ।
ਟਰਾਂਸਪੋਰਟ ਵਿਭਾਗ ਵੱਲੋਂ ਬਦਲਾਅ, ਐਤਵਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 4 ਵਜੇ ਤੋਂ ਲਾਗੂ ਹੋਣਾ ਹੈ। ਯੂਕੇ ਦੇ ਟਰਾਂਸਪੋਰਟ ਸਕੱਤਰ ਨੇ ਟਵੀਟ ਕੀਤਾ, ‘ਯੂਏਈ, ਕਤਰ, ਭਾਰਤ ਤੇ ਬਹਰੀਨ ਨੂੰ ‘ਲਾਲ’ ਸੂਚੀ ਤੋਂ ‘ਅੰਬਰ’ ਸੂਚੀ ‘ਚ ਟਰਾਂਸਰ ਕਰ ਦਿੱਤੇ ਜਾਣਗੇ। ਸਾਰੇ ਬਦਲਾਅ 8 ਅਗਸਤ ਨੂੰ ਸਵੇਰੇ 4 ਵਜੇ ਤੋਂ ਪ੍ਰਭਾਵੀ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਇਹ ਸਹੀ ਹੈ ਕਿ ਅਸੀਂ ਆਪਣੀ ਨਜ਼ਰ ਜਾਰੀ ਰੱਖਾਂਗੇ, ਦੁਨੀਆ ਭਰ ‘ਚ ਪਰਿਵਾਰਾਂ, ਦੋਸਤਾਂ ਤੇ ਕਾਰੋਬਾਰੀਆਂ ਨਾਲ ਜੁੜਣ ਦੇ ਇਛੁੱਕ ਲੋਕਾਂ ਲਈ ਹੋਰ ਜ਼ਿਆਦਾ ਮੰਜ਼ਲਾਂ ਖੋਲ੍ਹਣ ਲਈ ਚੰਗੀ ਖ਼ਬਰ ਹੈ, ਸਾਡਾ ਕ੍ਰੈਡਿਟ ਘਰੇਲੂ ਟੀਕਾਕਰਨ ਸਮਾਗਮ ਨੂੰ ਜਾਂਦਾ ਹੈ।