Entertainment News

ਇਟਲੀ ਦੇ ਵਸਨੀਕ ਅਤੇ ਉੱਭਰਦੇ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਦਿੱਲ ਦੀ ਧੜਕਣ ਰੁਕਣ ਜਾਣ ਕਾਰਨ ਹੋਈ ਮੌਤ’

ਰੋਮ ਇਟਲੀ- ਇਟਲੀ ਦੇ ਵਸਨੀਕ ਪੰਜਾਬੀ ਅਤੇ ਗਾਇਕੀ ਵਿੱਚ ਉੱਭਰ ਰਹੇ ਨੌਜਵਾਨ ਅਰਮਿੰਦਰ ਸਿੰਘ ਦੀ ਬੀਤੇ ਦਿਨੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ,ਇਸ ਸਬੰਧੀ ਜਾਣਕਾਰੀ ਦਿੰਦੇ ਇੰਡੀਅਨ ਓਵਰਸ਼ੀਜ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਨੇ ਭਰੇ ਮਨ ਨਾਲ ਦੱਸਿਆ ਕਿ ਨੌਜਵਾਨ ਮਾਨਤੋਵਾ ਦੇ ਨੇੜਲੇ ਪਿੰਡ ਕਾਸਤਲ ਦਾਰੀਓ ਵਿਖੇ ਰਹਿੰਦਾ ਸੀ ਜੋ ਬਹੁਤ ਹੀ ਮਿਲਣਸਾਰ, ਸਾਊ ਸੁਭਾਅ ਦਾ ਮਾਲਕ ਸੀ ਜੋ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਸਮੇਤ ਪਰਿਵਾਰ ਰਹਿ ਰਿਹਾ ਸੀ।ਜਿਸ ਦੀ ਅਚਾਨਕ ਸਵੇਰੇ ਦੇ ਟਾਇਮ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਅਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 7 ਸਾਲ ਦੇ ਬੇਟੇ ਨੂੰ ਰੋਂਦੇ ਕੁਰਲਾਉਂਦੇ ਹਮੇਸ਼ਾ ਲਈ ਛੱਡ ਗਿਆ,ਮ੍ਰਿਤਕ ਅਰਮਿੰਦਰ ਸਿੰਘ ਦੀ ਮੌਤ ਤੇ ਇਟਲੀ ਕਾਂਗਰਸ, ਖੇਡ ਕਲੱਬਾ ਅਤੇ ਸੱਭਿਆਚਾਰ ਸੰਸਥਾਵਾਂ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਵੱਲੋੰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮ੍ਰਿਤਕ ਅਰਮਿੰਦਰ ਸਿੰਘ ਦਾ ਸੰਸਕਾਰ ਮੰਗਲਵਾਰ 3 ਅਗਸਤ ਨੂੰ ਇਟਲੀ ਵਿੱਚ ਹੀ ਕੀਤਾ ਜਾਵੇਗਾ,ਵਧੇਰੇ ਜਾਣਕਾਰੀ ਲਈ ਦਿਲਬਾਗ ਸਿੰਘ ਚਾਨਾ ਜਾਂ ਪਰਿਵਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Related posts

ਜਲਦੀ ਹੀ ਰੁਕਣ ਲੱਗੇਗੀ ਕੋਰੋਨਾ ਦੀ ਤੀਜੀ ਲਹਿਰ ਦੀ ਰਫਤਾਰ

Gagan Oberoi

Bentley: Launch of the new Flying Spur confirmed

Gagan Oberoi

Trump Claims India Offers ‘Zero Tariffs’ in Potential Breakthrough Trade Deal

Gagan Oberoi

Leave a Comment