ਨਵੀਂ ਦਿੱਲੀ: ਬਾਲੀਵੁੱਡ ਸਿੰਗਰ ਤੇ ਐਕਟਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ ਉੱਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 10 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਵੀ ਡਿਮਾਂਡ ਕੀਤੀ ਹੈ। ਇਹ ਦੋਸ਼ ਪ੍ਰੋਟੈਕਸ਼ਨ ਆਫ ਵੂਮਨ ਫ੍ਰਾਮ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਲੱਗਿਆ ਹੈ। ਸ਼ਾਲਿਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਕਿਸੇ ਜਾਨਵਰ ਵਾਂਗ ਵਤੀਰਾ ਕੀਤਾ ਗਿਆ।
ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਪਤਨੀ ਸ਼ਾਲਿਨੀ ਤਲਵਾਰ ਵਿਆਹ ਦੇ 10 ਸਾਲਾਂ ਬਾਅਦ ਆਪਣੀ ਚੁੱਪੀ ਤੋੜ ਦੇਵੇਗੀ ਤੇ ਉਹ ਭੇਦ ਦੁਨੀਆ ਦੇ ਸਾਹਮਣੇ ਆ ਜਾਣਗੇ, ਜੋ ਹੁਣ ਤੱਕ ਸਿਰਫ ਭੇਦ ਹੀ ਸਨ। ਹਨੀ ਸਿੰਘ ਦਾ ਨਾਮ ਅਮੀਰ ਰੈਪਰਾਂ ’ਚ ਸਿਖਰ ’ਤੇ ਗਿਣਿਆ ਜਾਂਦਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਲਗਭਗ 173 ਕਰੋੜ ਰੁਪਏ ਦੀ ਸੰਪਤੀ ਦਾ ਮਾਲਕ ਹੈ। ਹਨੀ ਸਿੰਘ ਹਰ ਸਾਲ ਲਗਭਗ 42 ਕਰੋੜ ਰੁਪਏ ਦੀ ਕਮਾਈ ਕਰਦਾ ਹੈ। ਪਟੀਸ਼ਨ ’ਚ ਉਸ ਦੀ ਪਤਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਆਪਣੇ ਸ਼ੋਅ ਤੋਂ ਕਰੋੜਾਂ ਰੁਪਏ ਕਮਾਉਂਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਕੋਲ 25 ਮਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਹੈ, ਯਾਨੀ ਜੇਕਰ ਇਹ ਭਾਰਤੀ ਕਰੰਸੀ ’ਚ ਦੇਖੀ ਜਾਵੇ ਤਾਂ ਲਗਭਗ 173 ਕਰੋੜ ਰੁਪਏ ਬਣਦੇ ਹਨ। ਹਨੀ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਘਰ ਹਨ। ਨੋਇਡਾ, ਗੁੜਗਾਓਂ, ਦਿੱਲੀ, ਮੁੰਬਈ, ਪੰਜਾਬ ਦੇ ਨਾਲ 3 ਕਰੋੜ ਤੋਂ ਵੱਧ ਕੀਮਤ ਦਾ ਬੰਗਲਾ ਹੈ। ਹਨੀ ਸਿੰਘ ਇਕ ਗਾਣਾ ਗਾਉਣ ਲਈ 15 ਲੱਖ ਰੁਪਏ ਦੀ ਮੋਟੀ ਫੀਸ ਵਸੂਲਦਾ ਹੈ। ਰੈਪਰ ਦੇਸ਼ ਦੇ ਸਭ ਤੋਂ ਵੱਧ ਟੈਕਸ ਭੁਗਤਾਨ ਕਰਨ ਵਾਲੇ ਲੋਕਾਂ ’ਚੋਂ ਇਕ ਹੈ। ਹਨੀ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਇਕ ਆਡੀ ਕਿਊ 7, ਆਡੀ ਆਰ 8, ਜੈਗੁਆਰ, ਰੋਲਸ ਰਾਇਸ, ਬੀ. ਐੱਮ. ਡਬਲਯੂ. ਵਰਗੀਆਂ ਮਹਿੰਗੀਆਂ ਕਾਰਾਂ ਹਨ। ਸ਼ਾਲਿਨੀ ਤਲਵਾਰ ਨੇ ਅਦਾਲਤ ’ਚ ਆਪਣੀ 160 ਪੰਨਿਆਂ ਦੀ ਪਟੀਸ਼ਨ ’ਚ ਹਨੀ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਪਟੀਸ਼ਨ ਦੇ ਨਾਲ ਹਰਜਾਨੇ ਦੀ ਵੀ ਮੰਗ ਕੀਤੀ ਹੈ।
ਸ਼ਾਲਿਨੀ ਨੇ ਮੰਗ ਕੀਤੀ ਹੈ ਕਿ ਦਿੱਲੀ ਦਾ ਉਹ ਖੇਤਰ ਜਿਥੇ ਉਹ ਰਹਿ ਰਹੀ ਹੈ। ਉਸ ਘਰ ਦਾ ਕਿਰਾਇਆ 5 ਲੱਖ ਹੈ। ਉਸ ਦੀ ਮੰਗ ਹੈ ਕਿ ਹਨੀ ਸਿੰਘ ਉਸ ਨੂੰ ਇਹ ਰਾਸ਼ੀ ਦੇਵੇ। ਇਸ ਦੇ ਨਾਲ ਉਸ ਨੇ ਆਪਣੇ ਗਹਿਣਿਆਂ ਦੀ ਇਕ ਲੰਮੀ ਸੂਚੀ ਵੀ ਦਿੱਤੀ ਹੈ। ਨਾਲ ਹੀ ਉਸ ਨੇ ਅੰਤਰਿਮ ਹਰਜਾਨੇ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ।