Punjab

ਮਜ਼ਾਕ-ਮਜ਼ਾਕ ਵਿਚ ਜੋੜੇ ਨੇ ਖਾਧੀ ਜ਼ਹਿਰ, ਪਤਨੀ ਦੀ ਮੌਤ

ਮੋਗਾ-  ਕਦੇ ਕਦੇ ਮਜ਼ਾਕ ਇਨਸਾਨ ਦੇ ਲਈ ਕਿੰਨਾ ਮਹਿੰਗਾ ਹੋ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਵਿਚ ਦੇਖਣ ਨੂੰ ਮਿਲੀ। ਜਿੱਥੇ ਪਤੀ-ਪਤਨੀ ਆਪਸ ਵਿਚ ਇੱਕ ਦੂਜੇ ਨਾਲ ਮਜ਼ਾਕ ਵਿਚ ਪੁੱਛ ਬੈਠੇ ਕਿ ਉਹ ਕੀ ਕਰ ਸਕਦੇ ਹਨ। ਫੇਰ ਦੋ ਗਿਲਾਸਾਂ ਵਿਚ ਕੋਲਡ ਡਰਿੰਕ ਪਾਉਣ ਦੇ ਨਾਲ ਚੂਹੇ ਮਾਰ ਦਵਾਈ ਪਾ ਕੇ ਦੋਵੇਂ ਨਿਗਲ ਗਏ, ਤਬੀਅਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਲਿਆ ਕੇ ਦਾਖਲ ਕਰਾਇਆ ਗਿਆ ਜਿੱਥੇ ਪਤਨੀ ਦੀ ਮੌਤ ਹੋ ਗਈ, ਜਦ ਕਿ ਪਤੀ ਹਸਪਤਾਲ ਵਿਚ ਦਾਖਲ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ। ਥਾਣਾ ਸਮਾਲਸਰ ਦੇ ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪੰਜ ਸਾਲ ਪਹਿਲਾਂ ਪਿੰਡ ਵੈਰੋਕੇ ਦੇ ਹਰਜਿੰਦਰ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜੋ ਕਿ ਇੱਕ ਸਾਲ ਦੀ ਹੈ।

Related posts

Trump Launches “$5 Million Trump Card” Website for Wealthy Immigration Hopefuls

Gagan Oberoi

ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫ਼ਾ

Gagan Oberoi

ਪ੍ਰਧਾਨ ਮੰਤਰੀ ਮੋਦੀ ਆਈਜ਼ੌਲ ਪੁੱਜੇ; ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

Gagan Oberoi

Leave a Comment