Entertainment

ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ‘ਚੋਂ ਕੌਣ ਬਣੇਗਾ ‘ਫੁੱਫੜ ਜੀ’

‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ ’ ਬਾਰੇ ਫ਼ਿਲਮ ਬਣਨਾ ਚੰਗੇ ਸਿਨਮੇ ਵੱਲ ਵਧਿਆ ਇੱਕ ਹੋਰ ਚੰਗਾ ਕਦਮ ਹੈ। ਲੇਖਕ ਰਾਜੂ ਵਰਮਾ ਤੇ ਨਿਰਦੇਸ਼ਕ ਪੰਕਜ ਬੱਤਰਾ ਦੀ ਇਸ ਫ਼ਿਲਮ ਦੀ ਸੂਟਿੰਗ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਂ ਹੈ। ਰਾਜੂ ਵਰਮਾ ਇੱਕ ਸਰਗਰਮ ਫ਼ਿਲਮ ਲੇਖਕ ਹੈ। ਪਿਛਲੇ ਥੋੜ੍ਹੇ ਸਮੇਂ ਵਿੱਚ ਉਸਨੇ ਅਨੇਕਾਂ ਚੰਗੀਆਂ ਫ਼ਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆਂ ਹਨ। ਉਸਦੇ ਜਿਹਨ ‘ਚ ਹਮੇਸ਼ਾ ਹੀ ਸਮਾਜਕ ਅਤੇ ਸੱਭਿਆਚਾਰਕ ਅਧਾਰਤ ਮਨੋਰੰਜਕ ਕਹਾਣੀਆਂ ਉਭਰਦੀਆਂ ਹਨ ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ ਤੇ ਉਸਦੇ ਕੰਮ ਦੀ ਹਮੇਸ਼ਾ ਹੀ ਸਰਾਹਣਾ ਹੋਈ ਹੈ। ਬਿਨਾਂ ਸ਼ੱਕ ‘ਫੁੱਫੜ ਜੀ’ ਰਾਹੀਂ ਵੀ ਇਸ ਵਾਰ ਉਹ ਕਮਾਲ ਹੀ ਕਰੇਗਾ। ਇਸ ਫ਼ਿਲਮ ਦੀ ਸੂਟਿੰਗ ਬੀਤੇ ਦਿਨੀਂ ਸੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸਨ ‘ਬੰਬੂਕਾਟ’ ਅਤੇ ’ਸੱਜਣ ਸਿੰਘ ਰੰਗਰੂਟ’ ਵਰਗੀਆਂ ਚਰਚਿਤ ਫ਼ਿਲਮਾਂ ਦੇਣ ਵਾਲੇ ਪੰਕਜ ਬੱਤਰਾ ਕਰ ਰਹੇ ਹਨ।
ਜੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਿਤਾ ਸ਼ਰਮਾ,ਅਨੂ ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਬਾਰੇ ਜੀ ਸਟੂਡੀਓਜ਼ ਦੇ ਸੀ ਬੀ ਓ ਸ਼ੀਰੀਕ ਪਟੇਲ ਨੇ ਕਿਹਾ ਕਿ ਅਸੀਂ ਖੇਤਰੀ ਸਿਨਮੇ ਖਾਸ ਕਰਕੇ ਪੰਜਾਬੀ ਫ਼ਿਲਮਾਂ ਵੱਲ ਵਧੇਰੇ ਧਿਆਨ ਦੇ ਰਹੇ ਹਾਂ ਜਿਸ ਅਧੀਨ ਚੰਗੀਆਂ ਨਸੀਅਤ ਦਿੰਦੀਆਂ ਸਮਾਜਕ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜੰਨ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ‘ਫੁੱਫੜ ਜੀ’ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ਹੈ ਜੋ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣੇਗੀ। ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਇਹ ਫ਼ਿਲਮ ਇੱਕ ਪੀਰੀਅਡ ਫ਼ਿਲਮ ਹੈ ਜੋ ਪੰਜਾਬੀ ਸਿਨਮਾ ਇਤਿਹਾਸ ਵਿੱਚ ਅਹਿਮ ਯੋਗਦਾਨ ਪਾਵੇੇਗੀ।
ਹਰਜਿੰਦਰ ਸਿੰਘ ਜਵੰਦਾ 94638 28000

Related posts

Rethinking Toronto’s Traffic Crisis: Beyond Buying Back the 407

Gagan Oberoi

ਸੁਨੀਲ ਸ਼ੈੱਟੀ ‘ਤੇ ਚੜ੍ਹਿਆ ਕ੍ਰਿਕਟ ਦਾ ਰੰਗ, ਬੱਲੇਬਾਜ਼ੀ ਕਰਦੇ ਆਏ ਨਜ਼ਰ

Gagan Oberoi

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਇਆ ਨੰੰਨ੍ਹਾ ਮਹਿਮਾਨ, ਪਤਨੀ ਗਿੰਨੀ ਨੇ ਦਿੱਤਾ ਪੁੱਤਰ ਨੂੰ ਜਨਮ

Gagan Oberoi

Leave a Comment