International

ਚੀਨ ਵਿਚ 3 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕਰੋਨਾ ਟੀਕਾ

ਬੀਜਿੰਗ – ਪਹਿਲੀ ਵਾਰ ਚੀਨ ਵਿੱਚ ਤਿੰਨ ਤੋਂ 17 ਸਾਲ ਤਕ ਦੀ ਉਮਰ ਵਾਲਿਆਂ ਦੇ ਲਈ ਸਿਨੀਵੇਕ ਬਾਇਓਟੈਕ ਦੇ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਗਈ ਹੈ। ਤਿੰਨ ਸਾਲ ਤਕ ਦੇ ਬੱਚਿਆਂ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਚੀਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਵਰਨਣ ਯੋਗ ਹੈ ਕਿ ਅਜੇ ਤਕ ਚੀਨ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਹੀ ਟੀਕਾ ਦਿੱਤਾ ਜਾ ਰਿਹਾ ਸੀ। ਅਮਰੀਕਾ, ਬ੍ਰਿਟੇਨ, ਯੂਰਪ ਅਤੇ ਕੁਝ ਹੋਰ ਦੇਸ਼ਾਂ ਵਿੱਚ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾ ਲਾਏ ਜਾਣ ਦੀ ਸ਼ੁਰੂਆਤ ਹੋਈ ਹੈ, ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਕਿਸ ਉਮਰ ਵਰਗ ਨੂੰ ਅਤੇ ਕਦੋਂ ਚੀਨ ਵਿੱਚ ਇਸ ਟੀਕੇ ਦੀ ਪਹਿਲੀ ਖੁਰਾਕ ਦੇਣੀ ਹੈ। ਚੀਨ ਦੀ ਸਰਕਾਰੀ ਕੰਪਨੀ ਸਿਨੇਫਾਰਮਾ ਨੇ ਵੀ ਬਾਲਗਾਂ ਲਈ ਆਪਣੀ ਵੈਕਸੀਨ ਦੀ ਮਨਜ਼ੂਰੀ ਮੰਗੀ ਹੈ। ਸਿਨੇਫਾਰਮਾ ਟੀਕੇ ਦੇ ਲਈ ਸਿਨੇਵੈਕ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਓਦਾਂ ਇੱਕ ਹੋਰ ਕੰਪਨੀ ਕੈਨਸੀਨੋ ਬਾਇਓਲਾਜੀਕਲ ਛੇ ਤੋਂ 17 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾ ਬਣਾ ਰਹੀ ਹੈ। ਇਸ ਦੀ ਤਕਨੀਕ ਸਿਨੇਵੈਕ ਨਾਲੋਂ ਅਲੱਗ ਹੈ। ਇਸ ਦੇ ਟੀਕੇ ਦਾ ਦੂਸਰੇ ਪੜਾਅ ਦਾ ਟੈਸਟ ਹੋ ਰਿਹਾ ਹੈ।

Related posts

ਕੋਰੋਨਾ ਸੰਕਟ ਹੋਰ ਗਹਿਰਾਇਆ, ਦੁਨੀਆਂ ਭਰ ‘ਚ ਕੁੱਲ ਇਕ ਕਰੋੜ 92 ਲੱਖ ਲੋਕ ਕੋਰੋਨਾ ਦੇ ਸ਼ਿਕਾਰ

Gagan Oberoi

ਗੁਜਰਾਤ ‘ਚ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਪੀਐਮ ਮੋਦੀ ਨੇ ਜਤਾਇਆ ਦੁੱਖ

Gagan Oberoi

ਅਮਰੀਕੀ ਸੈਨੇਟ ਨੇ ਪੁਤਿਨ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਦਾ ਮਤਾ ਕੀਤਾ ਪਾਸ , ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਪਹੁੰਚੀ 3 ਲੱਖ

Gagan Oberoi

Leave a Comment