National

ਗੰਗਾ ਨਦੀ ਦੇ ਕੰਢੇ ’ਤੇ 40 ਤੋਂ ਵੱਧ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਬਕਸਰ— ਬਕਸਰ ਜ਼ਿਲ੍ਹੇ ਦੇ ਚੌਸਾ ’ਚ ਗੰਗਾ ’ਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਸਥਾਨਕ ਪੱਧਰ ’ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਹਨ। ਲਾਸ਼ਾਂ ਨੂੰ ਜਾਨਵਰ ਖਾਂਦੇ ਵੇਖੇ ਜਾ ਰਹੇ ਸਨ। ਚੌਸਾ ਦੇ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 40-45 ਦੀ ਗਿਣਤੀ ’ਚ ਲਾਸ਼ਾਂ ਗੰਗਾ ’ਚੋਂ ਮਿਲੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ ਤੋਂ ਵਹਿ ਕੇ ਆਈਆਂ ਹਨ। ਸਥਾਨਕ ਲੋਕਾਂ ਮੁਤਾਬਕ ਕੋਰੋਨਾ ਕਾਲ ਵਿਚ ਬਕਸਰ ਜ਼ਿਲ੍ਹੇ ਦੇ ਚੌਸਾ ਨੇੜੇ ਸਥਿਤ ਮਹਾਦੇਵ ਘਾਟ ਦੀਆਂ ਤਸਵੀਰਾਂ ਨੇ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਲਾਸ਼ਾਂ ਦੇ ਢੇਰ ਗੰਗਾ ਸਥਿਤ ਘਾਟ ’ਤੇ ਪਹੁੰਚੇ।

Related posts

Trump-Zelenskyy Meeting Signals Breakthroughs but Raises Uncertainty

Gagan Oberoi

ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

Gagan Oberoi

McMaster ranks fourth in Canada in ‘U.S. News & World rankings’

Gagan Oberoi

Leave a Comment