ਟੋਰਾਂਟੋ -ਓਾਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਸੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਐਕਸਲ ਵੇਟ ਦੇ ਮੁੱਦੇ ਤੇ ਇੱਥੇ ਵੱਖ-ਵੱਖ ਹਾਈਵੇਜ਼ (ਰਾਜ ਮਾਰਗਾਂ) ‘ਤੇ ਕਈ ਸਰਕਾਰੀ ਸਕੇਲਾਂ (ਭਾਰ ਅਤੇ ਕਮਿਰਸ਼ੀਅਲ ਵਾਹਨ ਚੈਕਿੰਗ ਪਲੇਸ) ਘੇਰੀ ਬੈਠੇ ਡੰਪ ਟਰੱਕਾਂ ਵਾਲਿਆਂ ਨੇ ਅੱਜ ਇਥੇ ਇਕ ਭਾਰੀ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਕਾਫੀ ਦੇਰ ਲਈ ਨਿਰਧਾਰਤ ਰੂਟ ਰਾਹੀਂ ਲੰਘਦਿਆਂ ਵੱਡਾ ਜਾਮ ਲਾ ਦਿੱਤਾ ਅਤੇ ਮਿਸੀਸਾਗਾ ਸਥਿਤ ਓਾਟਾਰਓ ਖਾਲਸਾ ਦਰਬਾਰ ਗੁਰੂਘਰ ਦੀ ਵੱਡੀ ਪਾਰਕਿੰਗ ਅਤੇ ਖਾਲੀ ਜਗ੍ਹਾ ‘ਤੇ ਵੱਡੀ ਗਿਣਤੀ ‘ਚ ਡੰਪ ਟਰੱਕਾਂ ਵਾਲਿਆਂ ਨੇ ਆ ਕੇ ਡਿਕਸੀ ਗੁਰੂਘਰ ਕੋਲੋਂ ਦੀ ਹੁੰਦਿਆਂ ਹਾਈਵੇਅ 410 ਥਾਣੀ ਹੁੰਦੇ ਹੋਏ ਹਾਈਵੇਅ 401 ਈਸਟ ਤੋਂ ਦੀ ਹੋ ਕੇ ਹਾਈਵੇਅ 427 ਸਾਊਾਥ ਤੋਂ ਗਾਰਡੀਅਨਰ ਐਕਸਪ੍ਰੈਸ ਉੱਤੋਂ ਹੋ ਕੇ ਡਾਊਨ ਵੈਲੀ ਨੌਰਥ ਤੋਂ ਫਰੇ ਪਿੱਛੇ ਮੁੜਦਿਆਂ ਨਿਰਧਾਰਤ ਰੂਟ ਥਾਣੀ ਡਿਕਸੀ ਗੁਰੂਘਰ ਦੀ ਪਾਰਕਿੰਗ ‘ਚ ਦੁਬਾਰਾ ਆਣ ਕੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਓਨਾਂ ਚਿਰ ਇਹ ਸੰਘਰਸ਼ ਚੱਲਦਾ ਰਹੇਗਾ | ਜਿਸ ਬਾਰੇ ਗੱਲ ਕਰਦਿਆਂ ਐੱਚ ਕੇ ਯੁਨਾਇਟਿਡ ਕੰਪਨੀ ਦੇ ਸੰਚਾਲਕ ਸ. ਜਰਨੈਲ ਸਿੰਘ ਮੰਡ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਲਟਕਦੀਆਂ ਹੋਈਆਂ ਮੰਗਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸੀ ਜਾ ਰਿਹਾ ਜਿਸ ਕਾਰਨ ਇਹ ਵੱਡਾ ਕਦਮ ਚੁੱਕਣਾ ਪਿਆ ਹੈ | ਜਦੋਂ ਕਿ ਕਾਫੀ ਗਿਣਤੀ ਪੁਲਿਸ ਨਾਲ ਉੱਥੇ ਪਹੁੰਚੇ ਓਾਟਾਰਓ ਦੀ ਸੂਬਾ ਪੁਲਿਸ ਦੇ ਮੀਡੀਆ ਰਿਲੇਸ਼ਨਜ਼ ਅਤੇ ਹਾਈਵੇਅ ਸੇਫਟੀ ਡਵੀਜਨ ਦੇ ਸੀਨੀਅਰ ਸਾਰਜੈਂਟ ਕੈਰੀ ਸਮਿੱਥ ਨੇ ਦੱਸਿਆ ਕਿ ਹਰ ਇਕ ਨੂੰ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਣ ਦਾ ਹੱਕ ਹੈ ਸਾਰਜੈਂਟ ਕੈਰੀ ਸਮਿੱਥ ਸਾਰਿਆਂ ਨੂੰ ਕੋਰੋਨਾ ਕਾਰਨ ਵਾਰ-ਵਾਰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦੇ ਵੀ ਨਜ਼ਰ ਆਏ | ਜਿਸ ਬਾਰੇ ਉਨ੍ਹਾਂ ‘ਅਜੀਤ’ ਨਾਲ ਗੱਲ ਕਰਦਿਆਂ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਿਕ ਇੱਥੇ ਹਜ਼ਾਰ ਤੋਂ ਵੀ ਵਧੇਰੇ ਟਰੱਕ ਮੌਜੂਦ ਹਨ | ਜਦੋਂਕਿ ਜਰਨੈਲ ਮੰਡ ਨੇ ਦੱਸਿਆ ਕਿ ਢਾਈ-ਤਿੰਨ ਸੌ ਤੋਂ ਵੀ ਵਧੇਰੇ ਡੰਪ ਟਰੱਕ ਕੰਪਨੀਆਂ ਇਸ ਰੋਸ ਮਾਰਚ ਵਿੱਚ ਹਿੱਸਾ ਲੈ ਰਹੀਆਂ ਹਨ |