International

“ਇਟਲੀ ਵਿੱਚ ਕੋਰੋਨਾ ਵਾਇਰਸ ਦੇ ਨਾਲ਼ ਜਾਨਾ ਗੁਆਉਣ ਵਾਲਿਆਂ ਦੀ ਯਾਦ ਵਿੱਚ ਮਨਾਇਆ ਗਿਆ ਨੈਸ਼ਨਲ ਡੇਅ “

ਇਟਲੀ –  ਇਟਲੀ ਵਿੱਚ 18 ਮਾਰਚ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇਕੇ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਨੈਸ਼ਨਲ ਡੇਅ ਵਜੋਂ ਮਨਾਇਆ ਗਿਆ ਹੈ, ਕਿਉਂਕਿ 18 ਮਾਰਚ 2020 ਨੂੰ ਇਟਲੀ ਦੇ ਉੱਤਰੀ ਖੇਤਰ ਦੇ ਸਹਿਰ ਬੈਰਗਾਮੋ ਵਿਖੇ ਮਰਨ ਵਾਲਿਆ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਸ ਦਿਨ ਸਰਕਾਰ ਨੂੰ ਆਰਮੀ (ਫੌਜ) ਦੀ ਮੱਦਦ ਲੈਣੀ ਪਾਈ ਸੀ ਅਤੇ ਇਟਲੀ ਦੀ ਫ਼ੌਜ ਨੂੰ ਬੈਰਗਾਮੋ ਤੋਂ ਦੂਰ ਤਾਬੂਤ ਲਿਜਾਣ ਲਈ ਟਰੱਕਾਂ ਦਾ ਕਾਫ਼ਲਾ ਸੰਗਠਿਤ ਕਰਨਾ ਪਿਆ ਸੀ ਕਿਉਂਕਿ ਉੱਤਰੀ ਇਟਲੀ ਦਾ ਲੋਮਬਾਰਦੀਆ ਸੂਬਾ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਮੇਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ,ਜਿਸ ਕਰਕੇ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ, ਦੂਜੇ ਪਾਸੇ ਉੱਤਰੀ ਇਟਲੀ ਦੇ ਸ਼ਹਿਰਾਂ ਵਿੱਚ ਮਰਨ ਵਾਲਿਆ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੀ ਗਿਣਤੀ ਅਸਮਰੱਥ ਸੀ, ਇਟਲੀ ਦੇ ਸਾਬਕਾ ਅਤੇ ਉਸ ਸਮੇ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 18 ਮਾਰਚ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇ ਮਰਨ ਵਾਲੇ ਵਿਅਕਤੀਆਂ ਦੀ ਯਾਦ ਵਿੱਚ ਨੈਸ਼ਨਲ ਡੇਅ ਵਾਜੋਂ ਮਨਾਇਆ ਜਾਵੇਗਾ, ਅਤੇ ਮੌਜੂਦਾ ਸਰਕਾਰ ਅਤੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਅਗਵਾਈ ਵਿੱਚ ਇਸ ਦਿਨ ਨੂੰ ਬੈਰਗਾਮੋ ਸ਼ਹਿਰ ਵਿਖੇ ਸ਼ਰਧਾਂਜਲੀ ਸਮਾਗਮ ਦੇ ਤੌਰ ਤੇ ਮਨਾਇਆ ਗਿਆ, ਵੀਰਵਾਰ ਨੂੰ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਉਸ ਸ਼ਮਸ਼ਾਨ ਘਾਟ ਵਿੱਚ ਜਾ ਕੇ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਇਸ ਮੌਕੇ ਉਨ੍ਹਾਂ ਦੇ ਨਾਲ ਬੈਰਗਾਮੋ ਸ਼ਹਿਰ ਦੇ ਮੇਅਰ ਜੌਰਜੌ ਗੌਰੀ ਅਤੇ ਲੋਮਬਾਰਦੀਆ ਸੂਬੇ ਦੇ ਰਾਜਪਾਲ ਆਂਤੀਲੀਓ ਫੌਨਤਾਨਾ ਵੀ ਹਾਜ਼ਰ ਸਨ,ਬਾਅਦ ਵਿੱਚ ਉਨ੍ਹਾਂ ਵਲੋਂ ਸ਼ਹਿਰ ਵਿੱਚ ਮਾਰਤਿਨ ਲੂਤਰੋ ਐਲਾ ਤਰੂਕਾ ਪਾਰਕ ਵਿਖੇ ‘ਵੁੱਡ ਆਫ ਰੀਮੈਂਬਰੈਂਸ’ (ਭਾਵ ਯਾਦਗਾਰੀ) (ਬੋਸਕੋ ਦੇਲਾ ਮੈਮੋਰੀਆ) ਦਾ ਉਦਘਾਟਨ ਕੀਤਾ ਗਿਆ ਇਸ ਪਾਰਕ ਵਿੱਚ ਲਗਭਗ 100 ਦੇ ਕਰੀਬ ਦਰੱਖ਼ਤ ਲਗਾਏ ਜਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਸਾਡੇ ਆਪਣੇ ਸਨ ਅਤੇ ਅਸੀਂ ਹਮੇਸ਼ਾ ਇੱਕਠੇ ਹਾਂ, ਅਤੇ ਹਮੇਸ਼ਾ ਏਕਤਾ ਵਿੱਚ ਰਹਾਂਗੇ, ਦੂਜੇ ਪਾਸੇ 18 ਮਾਰਚ ਨੈਸ਼ਨਲ ਡੇਅ ਨੂੰ ਮੁੱਖ ਰੱਖਦਿਆਂ ਪੂਰੇ ਦੇਸ਼ ਵਿੱਚ ਸਰਕਾਰੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਤੇ ਝੂਲਦੇ ਇਟਲੀ ਦੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ ਹੈ, ਦੱਸਣਯੋਗ ਹੈ ਕਿ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੱਤਾਰੈਲਾ ਵਲੋਂ ਬੁੱਧਵਾਰ ਨੂੰ ਸੰਸਦ ਵਲੋਂ ਪ੍ਰਵਾਨਗੀ ਕਾਨੂੰਨ ਤੇ ਦਸਤਖ਼ਤ ਕੀਤੇ ਗਏ ਹਨ, ਅਤੇ ਹਰ ਸਾਲ 18 ਮਾਰਚ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤਾਂ ਦੀ ਯਾਦਗਾਰ ਵਜੋਂ ਮਨਾਇਆ ਜਾਇਆ ਕਰੇਗਾ, ਅਤੇ ਹੁਣ ਤੱਕ ਇਟਲੀ ਵਿੱਚ ਕੁੱਲ 103,855 ਹੋ ਚੁੱਕੀਆਂ ਹਨ।

Related posts

Egyptian Church Fire : ਮਿਸਰ ਦੇ ਚਰਚ ‘ਚ ਭਿਆਨਕ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ, ਕਈ ਜ਼ਖ਼ਮੀ, ਹਾਦਸੇ ਦੌਰਾਨ ਮੱਚੀ ਭਗਦੜ

Gagan Oberoi

Kadha Prasad – Blessed Sweet Offering – Traditional Recipe perfect for a Gurupurab langar

Gagan Oberoi

ICRIER Warns of Sectoral Strain as US Tariffs Hit Indian Exports

Gagan Oberoi

Leave a Comment