International

ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਨਸਨ ਨੇ ਔਕਸਫੋਰਡ-ਐਸਟਰਜ਼ੈਨੇਕਾ ਦਾ ਟੀਕਾ ਲਗਵਾਇਆ

ਲੰਡਨ-  ਦੁਨੀਆ ਭਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚ ਫਰਾਂਸ ਨੇ ਐਸਟਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਨੂੰ ਸੀਮਤ ਕਰ ਦਿੱਤਾ ਹੈ। ਇੱਥੇ ਹੁਣ 55 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਇਹ ਵੈਕਸੀਨ ਲਗਾਈ ਜਾਵੇਗੀ। ਬਲੱਡ ਕਲੌਟਿੰਗ ਦੀ ਰਿਪੋਰਟ ਤੋਂ ਬਾਅਦ ਫਰਾਂਸ ਸਣੇ ਕਈ ਯੂਰਪੀ ਦੇਸ਼ਾਂ ਨੇ ਇਸ ਵੈਕਸੀਨ ’ਤੇ ਰੋਕ ਲਗਾ ਦਿੱਤੀ ਸੀ। ਫਰਾਂਸ ਨੇ ਇਹ ਫੈਸਲਾ ਅਜਿਹੇ ਸਮੇਂ ਕੀਤਾ ਜਦ ਯੂਰੋਪੀਅਨ ਮੈਡੀਸਿਨ ਏਜੰਸੀ ਨੇ ਐਸਟਰਾਜ਼ੈਨੇਕਾ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਸੀ।
ਉਧਰ ਆਇਰਲੈਂਡ ਨੇ ਵੀ ਐਸਟਰਾਜ਼ੈਨੇਕਾ ’ਤੇ ਲਾਈ ਗਈ ਪਾਬੰਦੀ ਹਟਾ ਦਿੱਤੀ ਹੈ। ਨੈਸ਼ਨਲ ਇਮਿਊਨਾਈਜੇਸ਼ਨ ਐਡਵਾਈਜ਼ਰੀ ਕਮੇਟੀ ਨੇ ਦੱਸਿਆ ਕਿ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਸ ਵੈਕਸੀਨ ਦਾ ਡੋਜ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਸਾਈਡ ਇਫੈਕਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਐਸਟਰਾਜ਼ੈਨੇਕਾ ਨੂੰ ਅਸਥਾਈ ਤੌਰ ’ਤੇ ਸਸਪੈਂਡ ਕਰ ਦਿੱਤਾ ਗਿਆ ਸੀ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ, ਮੈਂ ਅਪਣਾ ਪਹਿਲਾ ਆਕਸਫੋਰਡ-ਐਸਟਰਾਜ਼ੈਨੇਕਾ ਵੈਕਸੀਨ ਦਾ ਡੋਜ਼ ਲੈ ਲਿਆ। ਵਿਗਿਆਨੀਆਂ, ਐਨਐਚਐਸ ਕਰਮਚਾਰੀਆਂ ਅਤੇ ਵਲੰਟੀਅਰਾਂ ਸਣੇ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਜਿਨ੍ਹਾਂ ਨੇ ਅਜਿਹਾ ਕਰਨ ਵਿਚ ਮਦਦ ਕੀਤੀ।

Related posts

Century Group Unveils Updated Tsawwassen Town Centre Plan with Innovative Inclusion of Health Care Space

Gagan Oberoi

ਇਟਲੀ ਵਿਚ ਕੋਰੋਨਾ ਵਾਇਰਸ ਨਾਲ 24 ਘੰਟਿਆਂ ਵਿਚ 133 ਮੌਤਾਂ

Gagan Oberoi

ਟਰੰਪ 19 ਜੂਨ ਤੋਂ ਰੈਲੀਆਂ ਦੀ ਕਰਨਗੇ ਸ਼ੁਰੂਆਤ

Gagan Oberoi

Leave a Comment