Canada

ਕੋਵਿਡ ਦੌਰਾਨ ਫਰੰਟ ਲਾਈਨ ਕਾਮਿਆਂ ਵਾਂਗ ਟੈਕਸੀ ਡਰਾਈਵਰਾਂ ਨੂੰ ਕੀਤਾ ਜਾਵੇ ਸ਼ਾਮਿਲ

ਕੈਲਗਰੀ  – ਫੈਡਰਲ ਸਰਕਾਰ ਵਲੋਂ ਜੋ ਕੋਵਿਡ ਦੇ ਮੱਦੇਨਜ਼ਰ ਹਰ ਕਾਰੋਬਾਰ ਅਤੇ ਫਰੰਟ ਲਾਈਨ ‘ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਨ | ਉਨ੍ਹਾਂ ‘ਚ ਕੁਝ ਸੈਕਟਰ ਜਿਨ੍ਹਾਂ ਨੂੰ ਉਨ੍ਹਾਂ ‘ਚ ਸ਼ਾਮਿਲ ਨਹੀਂ ਕੀਤਾ ਗਿਆ ਹੈ, ਉਨ੍ਹਾਂ ‘ਚ ਟੈਕਸੀ ਮਹਿਕਮਾ ਵੀ ਸ਼ਾਮਿਲ ਹੈ | ਇਹ ਵਿਚਾਰ ਵਿਧਾਇਕ ਜਸਵੀਰ ਸਿੰਘ ਦਿਉਲ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਹਨ | ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਵਲੋਂ ਜਾਰੀ ਕੀਤੀਆਂ ਸਹੂਲਤਾਂ ਸੂਬਾ ਸਰਕਾਰ ਨੇ ਫਰੰਟ ਲਾਈਨ ‘ਚ ਕੰਮ ਕਰਦੇ ਟੈਕਸੀ ਮਹਿਕਮੇ ਨੂੰ ਨਹੀਂ ਦਿੱਤੀਆਂ | ਜਿਸ ਕਰਕੇ ਟੈਕਸੀ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ | ਇਸ ਸਮੇਂ ਵਿਧਾਇਕ ਇਰਫਾਨ ਸਾਬਰ ਅਤੇ ਪਰਮੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਯੂ.ਸੀ.ਪੀ. ਸਰਕਾਰ ਤੋਂ ਹਰ ਵਰਗ ਦਾ ਲੋਕ ਬਹੁਤ ਦੁੱਖੀ ਹਨ | ਭਾਵੇ ਛੋਟੇ ਕਾਰੋਬਾਰ ਜਾਂ ਵੱਡੇ ਕਾਰੋਬਾਰ ਦਾ ਗੱਲ ਕਰ ਲਈਏ | ਇਸ ਸਮੇਂ ਟੈਕਸੀ ਡਰਾਈਵਰ ਮਨਜੋਤ ਸਿੰਘ ਗਿੱਲ, ਤਜਿੰਦਰ ਸਿੰਘ ਚੀਮਾ ਅਤੇ ਹੋਰਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਨੌਰਥ ਈਸਟ ਇਲਾਕੇ ‘ਚ ਗੜੇਮਾਰੀ ਹੋਈ ਸਭ ਤੋਂ ਜ਼ਿਆਦਾ ਟੈਕਸੀ ਕਾਰਾਂ ਦਾ ਨੁਕਸਾਨ ਹੋਇਆ | ਭਾਵੇਂ ਉਹ ਕੰਮ ਕਰ ਰਹੇ ਡਰਾਈਵਰ ਸਨ ਜਾਂ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਸਨ ਪਰ ਸੂਬਾ ਸਰਕਾਰ ਵਲੋਂ ਕੋਈ ਵੀ ਮਦਦ ਦੇਣ ਦਾ ਐਲਾਨ ਨਹੀਂ ਕੀਤਾ ਗਿਆ | ਜਿਸ ਕਰਕੇ ਟੈਕਸੀ ਮਹਿਕਮੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਬਾਕੀ ਮਹਿਕਮਿਆ ਦੀ ਤਰ੍ਹਾਂ ਉਨ੍ਹਾਂ ਦੀ ਵੀ ਸਾਰ ਲਈ ਜਾਵੇ | ਉਨ੍ਹਾਂ ਨੂੰ ਵੀ ਫਰੰਟ ਲਾਈਨ ਕਾਮਿਆ ਵਾਂਗ ਸਹੂਲਤਾਂ ਦਿੱਤੀਆ ਜਾਣ

Related posts

World : ਹੁਣ ਕੈਨੇਡਾ ਦੀ ਹਰ ਸਿਗਰਟ ‘ਤੇ ਲਿਖੀ ਹੋਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼

Gagan Oberoi

U.S. Election and the Future of Canada-U.S. Trade Relations at the World’s Longest Border

Gagan Oberoi

Snowfall Warnings Issued for Eastern Ontario and Western Quebec

Gagan Oberoi

Leave a Comment