ਚੇਨੱਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਤਾਮਿਲਨਾਡੂ ਕ੍ਰਿਕਟ ਸੰਘ (ਟੀਐੱਨਸੀਆਈ) ਨੇ ਇੱਥੇ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ 50 ਫ਼ੀਸਦੀ ਦਰਜ਼ਕਾਂ ਨੂੰ ਐੱਮ.ਏ. ਚਿਦੰਬਰਮ ਸਟੇਡੀਅਮ ’ਚ ਆਉਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ। ਟੀਐੱਨਸੀਆਈ ਦੇ ਇੱਕ ਉੱਚ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮੀਡੀਆ ਨੂੰ ਵੀ ਸਟੇਡੀਅਮ ਦੇ ਪ੍ਰੈੱਸ ਬਾਕਸ ਤੋਂ ਮੈਚ ਦੀ ਕਵਰੇਜ ਕਰਨ ਦੀ ਆਗਿਆ ਦਿੱਤੀ ਜਾਵੇਗੀ। ਬੀਸੀਸੀਆਈ ਅਤੇ ਟੀਐੱਨਸੀਆਈ ਦੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ’ਚ ਹੋਣ ਵਾਲੇ ਹੋਣ ਵਾਲੇ ਤੀਜੇ ਅਤੇ ਚੌਥੇ ਟੈਸਟ ਲਈ ਦਰਸ਼ਕਾਂ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਪਹਿਲਾ ਟੈਸਟ 5 ਫਰਵਰੀ ਨੂੰ ਜਦਕਿ ਦੂਜਾ ਟੈਸਟ 13 ਫਰਵਰੀ ਨੂੰ ਸ਼ੁਰੂ ਹੋਣਾ ਹੈ।