ਕੋਲਕਾਤਾ,- ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਡਾਕਟਰਾਂ ਨੇ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ। ਇਥੇ ਨਿੱਜੀ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ 48 ਸਾਲਾ ਸਾਬਕਾ ਕ੍ਰਿਕਟ ਕਪਤਾਨ ਦੇ ਦਿਲ ਦੀਆਂ ਧਮਣੀਆਂ ਵਿਚਲੀ ਰੁਕਾਵਟ ਨੂੰ ਸਾਫ ਕਰਨ ਲਈ ਦੋ ਸਟੈਂਟ ਲਗਾਏ ਜਾਣ ਦੀ ਸੰਭਾਵਨਾ ਹੈ। ਐਂਜੀਓਪਲਾਸਟੀ ਕਰਾਉਣ ਦਾ ਫੈਸਲਾ ਮੰਨੇ ਪ੍ਰਮੰਨੇ ਕਾਰਡੀਓਲੋਜਿਸਟ ਦੇਵੀ ਸ਼ੈੱਟੀ ਵੱਲੋਂ ਗਾਂਗੁਲੀ ‘ਤੇ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਦੇਰ ਸ਼ਾਮ ਗਾਗੁਲੀ ਨੂੰ ਦੋ ਹੋਰ ਸਟੈਂਟ ਲਗਾ ਦਿੱਤੇ ਗਏ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।