ਬੀਜਿੰਗ – ਚੀਨ ਦਾ ਚੰਦਰ-ਯਾਨ ‘ਚਾਂਗ ਈ-5’ ਚੰਦਰਮਾ ਵਾਲੀਮਿੱਟੀ ਦੇ ਨਮੂਨੇ ਲੈਣ ਪਿੱਛੋਂ ਸਫਲਤਾ ਨਾਲ ਧਰਤੀ ਉੱਤੇ ਪਰਤ ਆਇਆ ਹੈ।
ਵਰਨਣ ਯੋਗ ਹੈ ਕਿ ਚੰਦਰਮਾ ਤੋਂ 40 ਸਾਲਤੋਂ ਵੀ ਵੱਧ ਸਮੇਂ ਪਿੱਛੋਂ ਮਿੱਟੀ ਦੇ ਕੁਝ ਨਮੂਨੇ ਧਰਤੀ ਉੱਤੇ ਲਿਆਂਦੇ ਗਏ ਹਨ। ਚੀਨ ਦੀ ਕੌਮੀ ਪੁਲਾੜ ਸੰਸਥਾ (ਸੀਐੱਨਐੱਸਏ) ਅਨੁਸਾਰ ‘ਚਾਂਗ ਈ-5’ ਮੰਗੋਲੀਆ ਦੇ ਖ਼ੁਦ-ਮੁਖਤਿਆਰ ਖੇਤਰ ਦੇ ਸਿਜਿਵਾਂਗ ਬੈਨਰ ਵਿੱਚ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਇੱਕ ਵਜ ਕੇ 59 ਮਿੰਟ ਉਤਰਿਆ ਹੈ। ਸੀਐੱਨਐੱਸਏ ਦੇ ਮੁਖੀ ਝਾਂਗ ਕੇਜਨ ਨੇ ‘ਚਾਂਗ ਈ-5’ ਮੁਹਿੰਮ ਨੂੰ ਪੂਰਾਸਫਲ ਕਿਹਾ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੇ ਅਨੁਸਾਰ ਚੰਦਰਮਾ ਦੇ ਪੰਧ ਵਿੱਚ ਜਾਣਾ, ਉੱਥੇ ਉਤਰਨਾ ਤੇ ਨਮੂਨੇ ਵਾਪਸ ਲਿਆਉਣ ਦਾ ਚੀਨ ਦਾ ਮੌਜੂਦਾ ਤਿੰਨ-ਪੜਾਵੀ ਚੰਦਰਮਾ ਖੋਜ ਪ੍ਰੋਗਰਾਮ ਸਫਲਤਾ ਨਾਲ ਸਿਰੇ ਚੜ੍ਹ ਗਿਆ। ਇਸ ਦੀ ਸ਼ੁਰੂਆਤ ਸਾਲ 2004 ਵਿੱਚ ਹੋਈ ਸੀ। ‘ਚਾਂਗ ਈ-5’ ਦੇ ਚਾਰ ਵਿੱਚੋਂ ਦੋ ਮਾਡਿਊਲ ਇੱਕ ਦਸੰਬਰ ਨੂੰ ਚੰਦਰਮਾ ਦੀ ਤਹਿ ਉੱਤੇ ਪੁੱਜੇ ਸਨ ਤੇ ਉਨ੍ਹਾਂ ਨੇ ਉੱਥੇ ਖੁਦਾਈ ਕਰ ਕੇ ਕਰੀਬ ਦੋ ਕਿਲੋਗ੍ਰਾਮ ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ਨਮੂਨਿਆਂ ਨੂੰ ਸੀਲਬੰਦ ਕੰਟੇਨਰ ਵਿੱਚ ਰੱਖਿਆ ਅਤੇ ਉਸ ਨੂੰ ਵਾਪਸ ਆਉਣ ਵਾਲੇ ਮਾਡਿਊਲ ਵਿੱਚ ਤਬਦੀਲ ਕੀਤਾ ਗਿਆ ਸੀ। ‘ਚਾਂਗ ਈ-5’ ਚੰਦਰਮਾ ਦੀ ਤਹਿ ਉਤੇ ਪੁੱਜਣ ਵਾਲਾ ਚੀਨ ਦਾ ਤੀਸਰਾ ਵਾਹਨ ਹੈ। ਇਹ ਚੀਨ ਦੇ ਖਾਸ ਪੁਲਾੜ ਪ੍ਰੋਗਰਾਮ ਦੀ ਕੜੀ ਦਾ ਤਾਜ਼ਾ ਮੁਹਿੰਮ ਹੈ। ਇਸ ਮੁਹਿੰਮ ਦੇ ਤਹਿਤ ਭੇਜਿਆ ਗਿਆ ‘ਚਾਂਗ ਈ-4’ ਚੰਦਰਮਾ ਦੇ ਦੂਰ-ਦੁਰਾਡੇ ਖੇਤਰ ਵਿੱਚ ਪੁੱਜਣ ਵਾਲਾ ਪਹਿਲਾ ਵਾਹਨ ਸੀ। ਇਸ ਤੋਂ ਪਹਿਲਾਂ ਸਾਬਕਾ ਸੋਵੀਅਤ ਰੂਸ ਵੱਲੋਂ ਭੇਜੇ ਗਏ ਰੋਬੋਟ ਵਾਲੇ ਲੂਨਾ 24 ਨਾਂਅ ਦੇ ਪੁਲਾੜ ਵਾਹਨ ਦੇ ਰਾਹੀਂ ਵਿਗਿਆਨਕਾਂ ਨੂੰ ਚੰਦਰਮਾ ਤੋਂ ਲਿਆਂਦੇ ਗਏ ਨਮੂਨੇ ਹਾਸਲ ਹੋਏ ਸਨ।
previous post