International

ਪੂਰਬੀ ਅਫਾਗਨਿਸਤਾਨ ਵਿੱਚ ਰਿਕਸ਼ਾ ਬੰਬ ਧਮਾਕਾ, 11 ਬੱਚਿਆਂ ਦੀ ਮੌਤ

ਕਾਬੂਲ – ਪੂਰਬ ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ਵਿੱਚ ਰਿਕਸ਼ੇ ਵਿੱਚ ਰੱਖਿਆ ਬੰਬ ਫਟ ਜਾਣ ਨਾਲ ਉਸਦੀ ਚਪੇਟ ਵਿੱਚ ਆ ਕੇ 11 ਬੱਚਿਆਂ ਦੀ ਮੌਤ ਹੋ ਗਈ ਅਤੇ ਹੋਰ 20 ਜ਼ਖ਼ਮੀ ਹੋਏ ਹਨ।
ਗਜਨੀ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਵਹੀਦੁਲਾਹ ਜੁਮਾਜਾਦਾ ਨੇ ਦੱਸਿਆ ਕਿ ਹਮਲਾ ਦੁਪਹਿਰ ਨੂੰ ਗਿਲਾਨ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਬੰਬ ਧਮਾਕਾ ਓਦੋਂ ਹੋਇਆ, ਜਦੋ ਡਰਾਈਵਰ ਮੋਟਰ ਵਾਲੇ ਰਿਕਸ਼ੇ ਦੇ ਨਾਲ ਸਾਮਾਨ ਵੇਚਣ ਲਈ ਪਿੰਡ ਵਿੱਚ ਆਇਆ ਅਤੇ ਜਲਦੀ ਹੀ ਬੱਚਿਆਂ ਨੇ ਉਸ ਨੂੰ ਘੇਰ ਲਿਆ। ਜੁਮਾਜਾਦਾ ਦੇ ਮੁਤਾਬਿਕ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਵਰਨਣ ਯੋਗ ਹੈ ਕਿ ਲਗਭਗ ਦੋ ਦਹਾਕੇ ਪੁਰਾਣੇ ਯੁੱਧ ਦੀ ਸਮਾਪਤੀ ਲਈ ਕਤਰ ਵਿੱਚ ਅਫਗਾਨਿਸਤਾਨ ਦੀ ਸਰਕਾਰ ਅਤੇ ਕੱਟੜਪੰਥ ਤਾਲਿਬਾਨ ਦੇ ਵਾਰਤਾਕਾਰਾਂ ਵਿਚਾਲੇ ਗੱਲਬਾਤ ਦੇ ਬਾਵਜੂਦ ਪਿੱਛੇ ਦਿਨਾਂ ਵਿੱਚ ਹਿੰਸਾ ਦੀ ਘਟਨਾਵਾਂ ਵਧੀਆਂ ਹਨ। ਇਹ ਹਮਲੇ ਉਸ ਸਮੇਂ ਹੋਏ ਹਨ, ਜਦੋਂ ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ ਨੇ ਕੱਲ੍ਹ ਦੋਹਾ ਵਿੱਚ ਤਾਲਿਬਾਨ ਦੇ ਨੇਤਾਵਾਂ ਨਾਲ ਪਹਿਲਾਂ ਦੱਸੇ ਬਿਨਾਂ ਅਚਾਨਕ ਬੈਠਕ ਕੀਤੀ ਤੇ ਸਮਝੌਤੇ ਦੇ ਪੱਖਾਂ ਉੱਤੇ ਵਿਚਾਰ ਕੀਤੀ ਸੀ।

Related posts

Russia Ukraine War Videos: ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਦਿਖਾਏ ਹੈਰਾਨ ਕਰਨ ਵਾਲੇ ਦ੍ਰਿਸ਼

Gagan Oberoi

Video : ਲੰਡਨ ‘ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ, ਕੋਵਿਡ ਦੌਰਾਨ ਲੰਗਰ ਅਤੇ ਹੋਰ ਸੇਵਾਵਾਂ ਲਈ ਸਿੱਖ ਭਾਈਚਾਹੇ ਦੀ ਕੀਤੀ ਸ਼ਲਾਘਾ

Gagan Oberoi

By Polls In Pakistan : ਪੀਐੱਮ ਸ਼ਾਹਬਾਜ਼ ਨੇ ਜਨਤਾ ਨੂੰ ਕੀਤਾ ਸਾਵਧਾਨ, ਕਿਹਾ- ਵੋਟ ਪਾਉਣ ਸਮੇਂ ਇਮਰਾਨ ਦੇ ਭ੍ਰਿਸ਼ਟਾਚਾਰ ਤੇ ਆਰਥਿਕ ਤਬਾਹੀ ਨੂੰ ਰੱਖਣਾ ਯਾਦ

Gagan Oberoi

Leave a Comment