ਓਟਵਾ : ਉਸਾਰੀ ਕਾਰਨ ਜਨਵਰੀ ਦੇ ਸੁæਰੂ ਵਿੱਚ ਅਲੈਗਜੈæਂਡਰਾ ਬ੍ਰਿੱਜ ਗੱਡੀਆਂ ਦੀ ਆਵਾਜਾਈ ਲਈ ਬੰਦ ਰਹੇਗਾ| ਇਸ ਦੀ ਜਾਣਕਾਰੀ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ ਵੱਲੋਂ ਦਿੱਤੀ ਗਈ|
ਸੋਮਵਾਰ ਨੂੰ ਫੈਡਰਲ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਦੱਸਿਆ ਗਿਆ ਕਿ ਇਸ ਬ੍ਰਿੱਜ ਨੂੰ 2 ਜਨਵਰੀ ਤੋਂ 30 ਅਪਰੈਲ, 2021 ਤੱਕ ਬੰਦ ਰੱਖਿਆ ਜਾਵੇਗਾ| ਹਾਲਾਂਕਿ ਇਸ ਪੁਲ ਨੂੰ ਕਾਰ ਟਰੈਫਿਕ ਲਈ ਬੰਦ ਰੱਖਿਆ ਜਾਵੇਗਾ ਪਰ ਸਾਈਕਲਿਸਟਸ ਤੇ ਪੈਦਲ ਆਉਣ ਜਾਣ ਵਾਲਿਆਂ ਲਈ ਪੁਲ ਦਾ ਬੋਰਡਵਾਕ ਵਾਲਾ ਹਿੱਸਾ ਖੁੱਲ੍ਹਾ ਰੱਖਿਆ ਜਾਵੇਗਾ|
ਪੁਲ ਨੂੰ ਬੰਦ ਰੱਖੇ ਜਾਣ ਦੌਰਾਨ ਉਸ ਦੇ ਸਾਰੇ ਸਟੀਲ ਦੇ ਢਾਂਚੇ ਨੂੰ ਬਦਲਿਆ ਜਾਵੇਗਾ| ਸਰਕਾਰ ਨੇ ਦੱਸਿਆ ਕਿ ਅਪਰੈਲ ਵਿੱਚ ਲੇਨਜ਼ ਮੁੜ ਖੋਲ੍ਹੇ ਜਾਣ ਤੋਂ ਬਾਅਦ ਪੁਲ ਦੀ ਰਹਿੰਦੀ ਉਸਾਰੀ ਜਾਰੀ ਰੱਖੀ ਜਾਵੇਗੀ| ਇਹ ਪੁਲ ਓਟਵਾ ਵਿੱਚ ਮੇਜਰ ਹਿੱਲ ਪਾਰਕ ਤੋਂ ਗੈਟਿਨਿਊ ਦੇ ਜੈਕੁਅਸ-ਕਾਰਟੀਅਰ ਪਾਰਕ ਤੇ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਨੂੰ ਆਪਸ ਵਿੱਚ ਜੋੜਦਾ ਹੈ|