Punjab

ਭਾਰਤ ਬੰਦ ਦੌਰਾਨ ਪੰਜਾਬ-ਹਰਿਆਣਾ 4 ਘੰਟੇ ਰਿਹਾ ਮੁਕੰਮਲ ਬੰਦ, 44 ਗੱਡੀਆਂ ਰੱਦ, 34 ਰੂਟ ਬਦਲ ਗਏ

ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਅਤੇ ਹਰਿਆਣਾ ਦੀਆਂ ਸੜਕਾਂ ‘ਤੇ ਮੁਕੰਮਲ ਦਿਖਾਈ ਦਿੱਤਾ। ਗੁਰਦਾਸਪੁਰ ਦੇ ਬਟਾਲਾ ਵਿਖੇ ਐਸਐਸਪੀ ਦਫਤਰ ਅੱਗੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇੱਥੇ ਕਿਸਾਨ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਨਵਾਂ ਸ਼ਹਿਰ ਅਤੇ ਜਲੰਧਰ ਵਿੱਚ ਵੀ ਕਿਸਾਨ ਰਾਸ਼ਟਰੀ ਰਾਜਮਾਰਗ ਤੇ ਬੈਠੇ। ਕਿਸਾਨਾਂ ਨੇ ਰੋਪੜ ਵਿੱਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਮਾਰਗ ‘ਤੇ 4 ਘੰਟੇ ਚੱਕਾ ਜਾਮ ਕਰੀ ਰੱਖਿਆ।
ਕਿਸਾਨ ਲੁਧਿਆਣਾ ਦੇ ਜਗਰਾਵਾਂ ਟੋਲ ਪਲਾਜ਼ਾ, ਬਠਿੰਡਾ ਵਿੱਚ ਰਾਸ਼ਟਰੀ ਰਾਜ ਮਾਰਗ ਅਤੇ ਫਤਿਹਗੜ ਸਾਹਿਬ ਵਿਖੇ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਵੀਰਵਾਰ ਨੂੰ ਪੂਰੇ ਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਭਾਰਤ ਬੰਦ ਦੀ ਮੰਗ ਕੀਤੀ ਸੀ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨਾਂ ਨੇ ਚੱਕਾ ਜਾਮ ਕੀਤਾ।
ਪੰਜਾਬ ਤੋਂ ਇਲਾਵਾ ਹਰਿਆਣਾ ਦੇ ਜ਼ਿਲ੍ਹੇ ਵੀ ਕਿਸਾਨਾਂ ਦੇ ਭਾਰਤ ਬੰਦ ਦਾ ਵਿਆਪਕ ਪ੍ਰਭਾਵ ਵੇਖਣ ਨੂੰ ਮਿਲਿਆ। ਕਰਨਾਲ ‘ਚ ਕਿਸਾਨਾਂ ਨੇ ਜੀਟੀ ਰੋਡ ਜਾਮ ਕੀਤਾ ਅਤੇ ਰਤੀਆ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਵੀ ਉਤਰ ਆਏ।

Related posts

Canada’s New Immigration Plan Prioritizes In-Country Applicants for Permanent Residency

Gagan Oberoi

Punjab Election 2022 : ਸਸਪੈਂਸ ਖ਼ਤਮ, ਲੰਬੀ ਤੋਂ ਹੀ ਚੋਣ ਲੜਨਗੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ

Gagan Oberoi

ਵਿਦੇਸ਼ ਤੋਂ ਹਜ਼ਾਰਾਂ ਪ੍ਰਵਾਸੀ ਪੰਜਾਬੀਆਂ ਵਾਪਸ ਪੰਜਾਬ ਵਿਚ ਆਏ, 13 ਹਜ਼ਾਰ ਇਕੱਲੇ ਜਲੰਧਰ ਵਾਪਸ ਪਰਤੇ

Gagan Oberoi

Leave a Comment