ਪੰਜਾਬੀ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਆਪਣੇ ਬਾਰੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਫੈਨਜ਼ ਵੱਲੋ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕਾਫੀ ਲੰਭੇ ਸਮੇਂ ਤੋਂ ਗਿੱਪੀ ਆਪਣੇ ਫੈਨਜ਼ ਲਈ ਕੁਝ ਲੈ ਕੇ ਨਹੀ ਆਏ। ਲੇਕਿਨ ਫੈਨਜ਼ ਲਈ ਇਕ ਖੁਸ਼ਖਬਰੀ ਹੈ ਕਿ ਗਿੱਪੀ ਤੇ ਨੀਰੂ ਬਾਜਵਾ ਦੋ ਬੈਕ-ਟੂ-ਬੈਕ ਫ਼ਿਲਮਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਆਪਣੀ ਇਕ ਫ਼ਿਲਮ ‘ਪਾਣੀ ਚ ਮਧਾਨੀ’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਹਿਲਾਂ ਹੀ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਬ੍ਰਿਟੇਨ ‘ਚ ਸ਼ੁਰੂ ਹੋ ਗਈ ਹੈ। ਹਾਲ ਹੀ ‘ਚ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਘੋਸ਼ਣਾ ਕੀਤੀ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰਨਗੇ। ਜਗਦੀਪ ਵੜਿੰਗ ਨੇ ਫ਼ਿਲਮ ਲਈ ਕਹਾਣੀ, ਸਕ੍ਰੀਨਪਲੇਅ ਅਤੇ ਸੰਵਾਦ ਲਿਖੇ ਹਨ। ਹੰਬਲ ਮੋਸ਼ਨ ਪਿਕਚਰਜ਼ ਤੋਂ ਗਿੱਪੀ ਗਰੇਵਾਲ ਅਤੇ ਓਮਜੀ ਸਟਾਰ ਸਟੂਡੀਓਜ਼ ਤੋਂ ਆਸ਼ੂ ਮੁਨੀਸ਼ ਸਾਹਨੀ ਅਤੇ ਅਨਿਕੇਤ ਕਵਾੜੇ ਫ਼ਿਲਮ ਦਾ ਨਿਰਮਾਣ ਕਰਨਗੇ। ਵਿਨੋਦ ਅਸਵਾਲ ਅਤੇ ਭਾਨਾ ਐਲ. ਏ ਸਹਿ-ਨਿਰਮਾਤਾ ਹੋਣਗੇ। ਹਰਦੀਪ ਡੁੱਲਟ ਪ੍ਰੋਜੈਕਟ ਹੈੱਡ ਹੋਣਗੇ।
previous post