ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਤੋਂ ਬਾਅਦ ਉਥੇ ਦੋ ਧੜੇ ਆਪਸ ਵਿੱਚ ਟਕਰਾ ਗਏ। ਝੜਪ ਤੋਂ ਬਾਅਦ ਮੌਕੇ ‘ਤੇ ਫਾਇਰਿੰਗ ਹੋਈ, ਜਿਸ ਵਿਚ ਦੋ ਲੋਕ ਜ਼ਖਮੀ ਹੋ ਗਏ। ਇਹ ਘਟਨਾ ਨਗਰ ਨਿਗਮ ਦੇ ਦਫ਼ਤਰ ਨੇੜੇ ਐਨ.ਆਈ.ਐੱਸ. ਚੌਕ ਵਿਖੇ ਵਾਪਰੀ। ਪੁਲਿਸ ਦੀ ਸਖਤ ਚੌਕਸੀ ਦੇ ਬਾਵਜੂਦ ਹਥਿਆਰਬੰਦ ਧੜੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗੋਲੀਬਾਰੀ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਸੀਆਈਏ ਸਟਾਫ ਪਟਿਆਲਾ ਨਿਵਾਸੀ ਚਰਨਜੀਤ ਸਿੰਘ ਅਤੇ ਰਿਸ਼ੀ ਕਲੋਨੀ ਨਿਵਾਸੀ ਰੇਹਾਨ ਵਜੋਂ ਹੋਈ ਹੈ। ਦੋਵੇਂ 22 ਤੋਂ 24 ਸਾਲ ਦੇ ਵਿਚਕਾਰ ਹਨ। ਰੇਹਾਨ ਦੀ ਪਿੱਠ ‘ਤੇ ਗੋਲੀ ਲੱਗੀ ਹੈ, ਜਦਕਿ ਚਰਨਜੀਤ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਹਨ। ਉਕਤ ਝਗੜਾ ਹਰਵਿੰਦਰ ਜੌਈ ਅਤੇ ਐਸ ਕੇ ਖਰੌਦ ਗਰੁੱਪ ਵਿਚਕਾਰ ਦੱਸਿਆ ਜਾ ਰਿਹਾ ਹੈ।
previous post