ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਵਿਅਕਤੀ ਦੇ ਸਰੀਰ ਵਿੱਚ ਨਾਵਲ ਕੋਰੋਨਾ ਵਾਇਰਸ ਦੀ ਲਾਗ ਨਾਲ ਲੜਨ ਵਾਲੇ ਐਂਟੀਬਾਡੀ ਤੱਤ ਮਹਾਂਮਾਰੀ ਦੇ ਲੱਛਣਾਂ ਦੇ ਠੀਖ ਹੋਣ ਤੋਂ ਬਾਅਦ ਪਹਿਲੇ ਤਿੰਨ ਹਫ਼ਤਿਆਂ ਵਿੱਚ ਕਾਫ਼ੀ ਤੇਜ਼ੀ ਨਾਲ ਵਿਕਸਤ ਹੁੰਦੇ ਹਨ, ਅਤੇ 7 ਮਹੀਨਿਆਂ ਬਾਅਦ ਵੀ ਇਹ ਸਰੀਰ ਵਿਚ ਮੌਜੂਦ ਰਹਿੰਦੇ ਹਨ।
ਐਂਟੀਬਾਡੀ ਸਰੀਰ ਦਾ ਉਹ ਤੱਤ ਹੈ ਜੋ ਸਾਡੇ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਰਾਹੀਂ ਵਾਇਰਸ ਨੂੰ ਰੋਕਣ ‘ਚ ਮਦਦ ਕਰਦਾ ਹੈ। ਇਸ ਗੱਲ ਦਾ ਖੁਲਾਸਾ ਕੋਰੋਨਾ ਵਾਇਰਸ ਨਾਲ ਪੀੜਤ 300 ਮਰੀਜ਼ਾਂ ਅਤੇ ਠੀਕ ਹੋਏ 198 ਲੋਕਾਂ ‘ਤੇ ਕੀਤੀ ਗਈ ਖੋਜ ਵਿੱਚ ਹੋਇਆ ਹੈ। ਯੂਰਪੀਅਨ ਜਰਨਲ ਆਫ਼ ਇਮਯੂਨੋਜੀ ਵਿਚ ਪ੍ਰਕਾਸ਼ਤ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਕਰੋਨਾਵਾਇਰਸ ਦੇ ਠੀਕ ਹੋਣ ਤੋਂ 7 ਮਹੀਨੇ ਬਾਅਦ ਵੀ ਐਂਟੀਬਾਡੀ ਤੱਤ ਸਰੀਰ ‘ਚ ਮੌਜੂਦ ਰਹਿੰਦੇ।
previous post
next post