News

ਕੈਨੇਡਾ ‘ਚ ਕੋਰੋਨਾਵਾਇਰਸ ਟੀਕੇ ਦੀ ਖੋਜ ਲਈ 214 ਮਿਲੀਅਨ ਡਾਲਰ ਖਰਚ ਕਰੇਗੀ ਫੈਡਰਲ ਸਰਕਾਰ : ਟਰੂਡੋ

ਕੈਲਗਰੀ  : ਫੈਡਰਲ ਸਰਕਾਰ ਵਲੋਂ ਕੈਨੇਡਾ ‘ਚ ਕੋਰੋਨਾਵਾਇਰਸ ਟੀਕੇ ਦੀ ਖੋਜ ਲਈ 214 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਇਸ ਦੀ ਘੋਸ਼ਣਾ ਕਰਿਆ ਕਿਹਾ ਕਿ ਇਸ ਵਿਚੋਂ ਕਿਊਬਿਕ ਸਥਿਤ ਮੈਡੀਕਾਗੋ ਨੂੰ ਕੋਰੋਨਾਵਾਇਰਸ ਵੈਕਸੀਨ ਦੀ ਖੋਜ ਲਈ 173 ਮਿਲੀਅਨ ਡਾਲਰ ਦਾ ਪੈਕੇਜ਼ ਦਿੱਤਾ ਜਾਵੇਗਾ। ਜਦੋਂ ਕਿ ਵੈਨਕੂਵਰ ਦੀ ਪ੍ਰੀਕੈਸਿਟੀ ਨੈਨੋ ਸਿਸਟਮ ਨੂੰ ਖੋਜ ਲਈ 18.2 ਮਿਲੀਅਨ ਡਾਲਰ ਦਿੱਤੇ ਜਾਣਗੇ। ਇਸ ਤੋਂ ਇਲਾਵਾ 23 ਮਿਲੀਅਨ ਡਾਲਰ ਨੈਸ਼ਨਲ ਰਿਸਰਚ ਕਾਊਂਸਿਲ ਆਫ਼ ਕੈਨੇਡਾ ਦੇ ਉਦਯੋਗਿਕ ਖੋਜ ਸਹਾਇਤਾ ਪ੍ਰੋਗਰਾਮ ਲਈ ਖਰਚ ਕੀਤੇ ਜਾਣਗੇ। ਹੁਣ ਤੱਕ ਫੈਡਰਲ ਸਰਕਾਰ ਕੋਰੋਨਾਵਾਇਰਸ ਦੇ ਟੀਕੇ ਨੂੰ ਸੁਰੱਖਿਅਤ ਕਰਨ ਲਈ 1 ਬਿਲੀਅਨ ਡਾਲਰ ਦਾ ਖਰਚ ਕਰਕੇ ਫਾਰਮੈਸੀਆਂ ਨਾਲ ਸਮਝੌਤਾ ਕੀਤਾ ਹੈ ਜੋ ਕਿ ਕੋਂਡਾ ਕੌਕਸ ਵਲੋਂ ਕੀਤਾ ਗਿਆ ਅੰਤਰਰਾਸ਼ਟਰੀ ਵੈਕਸੀਨ ਗੱਠਜੋੜ ਕਮੇਟੀ ਦਾ ਹਿੱਸਾ ਹੈ। ਕਿਊਬਿਕ ‘ਚ ਪ੍ਰੈੱਸਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ”ਕੈਨੇਡਾ ਕੋਲ ਕੋਰੋਨਾਵਾਇਰਸ ਦੇ ਟੀਕੇ ਦਾ ਇੱਕ ਸ਼ਾਨਦਾਰ ਪੋਰਟਫੋਲੀਓ ਹੈ, ਪਰ ਅਸੀਂ ਇਹ ਵੀ ਜਾਣਗੇ ਹਾਂ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਅਜੇ ਪੂਰਨਭਰੋਸੇਯੋਗ ਟੀਕਾ ਨਹੀਂ ਮਿਲਿਆ”। ਉਨ੍ਹਾਂ ਕਿਹਾ ਸਾਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਤੱਕ ਇਸ ਮਹਾਂਮਾਰੀ ਦੇ ਇਲ਼ਾਜ ਲਈ ਟੀਕਾ ਬਣ ਜਾਵੇਗਾ ਪਰ ਸ਼ੁਰੂਆਤ ‘ਚ ਥੋੜੀ ਮਾਤਰਾ ਕਾਰਨ ਇਹ ਪਹਿਲਾਂ ਫਰੰਟ ਲਾਈਨ ਦੇ ਗਰੁੱਪਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ।

Related posts

Early Meal Benefits : ਨਾਸ਼ਤੇ ਤੇ ਡਿਨਰ ‘ਚ ਦੇਰੀ ਹੋ ਸਕਦੀ ਹੈ ਘਾਤਕ, ਅਧਿਐਨ ‘ਚ ਹੋਇਆ ਹੈਰਾਨਕੁੰਨ ਖੁਲਾਸਾ

Gagan Oberoi

Canada Post Workers Could Strike Ahead of Holidays Over Wages and Working Conditions

Gagan Oberoi

Decisive mandate for BJP in Delhi a sentimental positive for Indian stock market

Gagan Oberoi

Leave a Comment