ਕੈਲਗਰੀ : ਅਮਰੀਕਾ ਦੇ ਵਾਈਟ ਹਾਊਸ ‘ਚ ਟਰੰਪ ਨੂੰ ਜ਼ਹਿਰੀਲੀ ਚਿੱਠੀ ਭੇਜਣ ਦੇ ਦੋਸ਼ ‘ਚ ਕੈਨੇਡਾ-ਅਮਰੀਕਾ ਸਰਹੱਦ ‘ਤੋਂ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਐਫ਼.ਬੀ.ਆਈ. ਨੇ ਇਸ ਵਿਅਕਤੀ ਤੇ ਜ਼ਹਿਰੀਲਾ ਪੱਤਰ ਵਾਈਟ ਹਾਊਸ ਭੇਜ ਦਾ ਸ਼ੱਕ ਜਤਾਇਆ ਹੈ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਕੈਨੇਡੀਅਨ ਸਿਟੀਜ਼ਨ ਦੱਸਿਆ ਜਾ ਰਿਹਾ ਹੈ। ਵਿਅਕਤੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਵਿਅਕਤੀ ‘ਤੇ ਚਾਰਜ ਲਾਏ ਜਾਣਗੇ ਅਤੇ ਪਛਾਣ ਜਨਤਕ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਏਜੰਸੀਆਂ ਨੇ ਪਹਿਲਾਂ ਸ਼ੱਕ ਜਤਾਇਆ ਸੀ ਕਿ ਵਾਈਟ ਹਾਊਸ ਭੇਜੇ ਗਏ ਇਹ ਜ਼ਹਿਰੀਲੇ ਪੱਤਰ ਕੈਨੇਡਾ ਤੋਂ ਆਏ ਹਨ ਅਤੇ ਸਾਰੇ ਟਰੰਪ ਨੂੰ ਹੀ ਭੇਜੇ ਗਏ। ਜਿਸ ਦਾ ਪਤਾ ਟੈਕਸਾਸ ‘ਚ ਹੋਈ ਇੱਕ ਜਾਂਚ ਦੌਰਾਨ ਲੱਗਾ। ਦਰਅਸਲ ਵਾਈਟ ਹਾਊਸ ਭੇਜੀਆਂ ਜਾਣ ਵਾਲੀਆਂ ਸਾਰੀਆਂ ਚਿੱਠਆਂ ਅਤੇ ਡਾਕ ਸੇਵਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਹੀ ਚਿੱਠੀਆਂ ਵਾਈਟ ਹਾਊਸ ਪਹੁੰਚਦੀਆਂ ਹਨ। ਜਾਂਚ ਦੌਰਾਨ ਇਨ੍ਹਾਂ ਚਿੱਠੀਆਂ ‘ਚ ਕੁਝ ਸ਼ੱਕੀ ਜ਼ਹਿਲੀਲਾ ਪਦਾਰਥ ਮਿਲਿਆ। ਜਾਣਕਾਰੀ ਅਨੁਸਾਰ ਚਿੱਠੀਆਂ ‘ਤੇ ਕਿਸੇ ਜ਼ਹਿਰੀਲੇ ਬੀਜ ਦੇ ਕਣ ਲਗਾਏ ਗਏ ਸਨ, ਜਿਸ ਨੂੰ ਕੁਦਰਤੀ ਹੋਣ ਦੇ ਬਾਵਜੂਦ ਜੈਵਿਕ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਜੋ ਕਿ ਨਾਲ 36 ਤੋਂ 72 ਘੰਟਿਆਂ ਦੇ ਅੰਦਰ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਸੀ। ਏਜੰਸੀਆਂ ਹੁਣ ਇਸ ਜਾਂਚ ‘ਚ ਜੁਟੀਆਂ ਹਨ ਕਿ ਵਾਈਟ ਹਾਊਸ ਤੋਂ ਇਲਾਵਾ ਹੋਰ ਕਿਸੇ ਡਿਪਾਰਟਮੈਂਟ ਨੂੰ ਇਹ ਚਿੱਠੀਆਂ ਤਾਂ ਨਹੀਂ ਭੇਜੀਆਂ ਗਈਆਂ।