ਟੋਰਾਂਟੋ ਵਿਖੇ ਆਪਣੇ ਘਰ ‘ਚ ਰਹਿ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ 91 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ। ਜੌਨ ਟਰਨਰ ਨੇ 1984 ‘ਚ ਕੈਨੇਡਾ ਦੇ 17ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਦਾ ਜਨਮ 1929 ਨੂੰ ਇੰਗਲੈਂਡ ਵਿੱਚ ਹੋਇਆ ਸੀ ਪਰ ਉਹ ਬਚਪਨ ਵਿੱਚ ਹੀ ਕੈਨੇਡਾ ਆ ਗਏ ਸਨ। ਉਨਾਂ ਨੇ 1962 ਵਿੱਚ ਕੈਨੇਡਾ ਦੀ ਸਿਆਸਤ ਵਿੱਚ ਕਦਮ ਰੱਖਿਆ ਅਤੇ ਲਿਬਰਲ ਪਾਰਟੀ ਲਈ ਮੌਂਟਰੀਅਲ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਹ ਆਪਣੇ ਸਿਆਸੀ ਕਰੀਅਰ ਵਿੱਚ 1968 ਤੋਂ 1975 ਦੌਰਾਨ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਅਗਵਾਈ ਵਿੱਚ ਨਿਆਂ ਮੰਤਰੀ ਅਤੇ ਵਿੱਤ ਮੰਤਰੀ ਸਣੇ ਕਈ ਪ੍ਰਮੁੱਖ ਕੈਬਨਿਟ ਅਹੁਦਿਆਂ ‘ਤੇ ਰਹੇ। 1975 ਵਿੱਚ ਅਚਾਨਕ ਅਹੁਦਾ ਛੱਡਣ ਬਾਅਦ 1984 ਤੱਕ ਸਿਆਸਤ ਤੋਂ ਦੂਰ ਹੋ ਗਏ ਸਨ।
previous post